ਪੰਨਾ:ਵਸੀਅਤ ਨਾਮਾ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਠਵਾਂ ਕਾਂਡ

ਬੜੀ ਸਵੇਰੇ ਈ ਰਸੋਈ ਬਨਾ, ਬ੍ਰਹਮਾ ਨੰਦ ਨੂੰ ਖਵਾ ਪਿਆ, ਆਪ ਬਿਨਾ ਖਾਧੇ ਹੀ ਰਾਣੀ ਘਰ ਵਿਚ ਦਰਵਾਜ਼ੇ ਬੰਦ ਕਰਕੇ ਸੌਂ ਰਹੀ। ਨੀਂਦ ਕਰਕੇ ਨਹੀਂ, ਬਲਕਿ ਚਿੰਤਾ ਨਾਲ।

ਵਡੇ ਵਡੇ ਲੈਕਚਰਾਰਾਂ ਦੇ ਲੈਕਚਰਾਂ ਤੋਂ ਖਿਆਲ ਹਟਾ ਕੇ ਜਰਾ ਮੇਰੇ ਵਲ ਧਿਆਨ ਦੇਵੋ ਅਤੇ ਮੇਰੀ ਇਕ ਮੋਟੀ ਜਹੀ ਗਲ ਸੁਣੋ। ਹਰ ਆਦਮੀ ਦੇ ਹਿਰਦੇ ਵਿਚ ਇਕ ਬੁਰਾਈ ਨਾਂ ਦੀ ਦੇਵੀ ਤੇ ਇਕ ਭਲਾਈ ਨਾਂ ਦੀ ਦੇਵੀ ਨਿਵਾਸ ਕਰਦੀ ਹੈ। ਜਿਸਤਰਾਂ ਮਰੇ ਹੋਏ ਆਦਮੀ ਦੀ ਦੇਹ ਲਈ ਦੋ ਸਿਆਰਨਾਂ ਆਪਸ ਵਿਚ ਲੜਿਆ ਕਰਦੀਆਂ ਹਨ ਉਸੇ ਤਰਾਂ ਜੀਊਂਦੇ ਆਦਮੀ ਨੂੰ ਲੈ ਕੇ ਬੁਰਾਈ ਭਲਾਈ ਆਪਸ ਵਿਚ ਰੋਜ਼ ਲੜਿਆ ਕਰਦੀਆਂ ਹਨ। ਅਜ ਸੁੰਨੇ ਘਰ ਵਿਚ ਰਾਣੀ ਨੂੰ ਲੈ ਕੇ ਦੋਵੇਂ ਘੋਰ ਜੰਗ ਕਰ ਰਹੀਆਂ ਹਨ।

ਭਲਾਈ ਬੋਲੀ-ਐਸੇ ਆਦਮੀ ਦਾ ਵੀ ਕਿਤੇ ਸਰਵ ਨਾਸ਼ ਕੀਤਾ ਜਾਂਦਾ ਹੈ?

ਬੁਰਾਈ-ਵਸੀਅਤ ਨਾਮਾ ਤੇ ਹਰ ਲਾਲ ਨੂੰ ਦਿਤਾ ਹੀ ਨਹੀਂ ਫਿਰ ਸਰਵ ਨਾਸ਼ ਕਿਸਤਰਾਂ ਕਰ ਰਹੀ ਹਾਂ?

ਭਲਾਈ-ਕ੍ਰਿਸ਼ਨ ਕਾਂਤ ਦਾ ਵਸੀਅਤ ਨਾਮਾ ਉਸਨੂੰ ਵਾਪਸ ਕਰ ਦੇ।

ਬੁਰਾਈ-ਵਾਹ! ਜਦ ਕ੍ਰਿਸ਼ਨ ਕਾਂਤ, ਪੁਛੇ ਕਿ ਤੈਨੂੰ ਇਹ ਵਸੀਅਤ ਨਾਮਾ ਕਿਥੋਂ ਮਿਲਿਆ, ਤੇ ਮੇਰੀ ਸੰਦੂਕੜੀ ਵਿਚ ਜਾਲੀ ਵਸੀਅਤ ਨਾਮਾ ਕਿਥੋਂ ਆ ਗਿਆ, ਤਾਂ ਫਿਰ ਮੈਂ ਕੀ ਜਵਾਬ ਦਵਾਂਗੀ?

੩੮