ਪੰਨਾ:ਵਸੀਅਤ ਨਾਮਾ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੌਵਾਂ ਕਾਂਡ

ਰਾਣੀ ਉਸ ਦਿਨ ਤੋਂ ਰੋਜ਼ ਬਗਲ ਵਿਚ ਘੜਾ ਦਬਾ ਬਾਰੂਨੀ ਤਲਾ ਤੇ ਪਾਨੀ ਭਰਨ ਜਾਂਦੀ। ਰੋਜ਼ ਕੋਇਲ ਕੂਕਦੀ ਸੀ। ਰਾਣੀ ਨਿਤ ਗੁਬਿਦ ਲਾਲ ਨੂੰ ਉਸ ਫੁਲਵਾੜੀ ਵਿਚ ਦੇਖਦੀ ਅਰ ਰੋਜ਼ ਹੀ ਬੁਰਾਈ ਭਲਾਈ ਵਿਚ ਝਗੜਾ ਹੁੰਦਾ ਤੇ ਫਿਰ ਸੁਲਹ ਹੋ ਜਾਂਦੀ। ਰਾਣੀ ਦੇ ਹਿਰਦੇ ਵਿਚ ਗੁਬਿੰਦ ਲਾਲ ਦਾ ਰੂਪ ਦਿਨੋ ਦਿਨ ਗੂੜ੍ਹੇ ਰੰਗ ਵਿਚ ਰੰਗਿਆ ਗਿਆ।

ਹੋਲੀ ਹੋਲੀ ਰਾਣੀ ਦਾ ਮਨ ਗੁਪਤ ਰੀਤੀ ਨਾਲ ਗੁਬਿਦ ਲਾਲ ਨੂੰ ਪ੍ਰੇਮ ਕਰਨ ਲਗਾ।

ਏਨੇ ਦਿਨਾਂ ਤੋਂ ਬਾਹਦ ਉਸਦੀ ਇਹ ਦਸ਼ਾ ਕਿਉਂ ਹੋਈ ਇਸਦਾ ਕਾਰਨ ਮੈਂ ਨਹੀਂ ਸਮਝ ਸਕਿਆ ਅਰ ਨਾ ਹੀ ਸਮਝਾ ਸਕਦਾ ਹਾਂ। ਰਾਣੀ ਗੁਬਿੰਦ ਲਾਲ ਨੂੰ ਬਚਪਨ ਤੋਂ ਹੀ ਦੇਖਦੀ ਹੈ, ਪਰ ਅਜ ਤਕ ਉਸਦਾ ਦਿਲ ਇਧਰ ਨਹੀਂ ਸੀ ਖਿਚਿਆ ਗਿਆ। ਹੁਣ ਪਤਾ ਨਹੀਂ ਇਕ ਦਮ ਕੀ ਹੋਇਆ ਜੋ ਸਵੇਰੇ ਸ਼ਾਮ ਦੇਖੇ ਤੋਂ ਬਿਨਾ ਚੈਨ ਨਹੀਂ ਸੀ ਔਂਦਾ। ਇਹ ਸਿਰਫ ਉਸੇ ਦਿਨ ਦੀ ਕਰਾਮਾਤ ਹੈ ਜਿਸ ਦਿਨ ਗੁਬਿੰਦ ਲਾਲ ਨੇ ਰਾਣੀ ਦਾ ਹਾਲ ਪੁਛਿਆ ਸੀ।

ਰਾਣੀ ਬੜੀ ਸਮਝਦਾਰ ਸੀ। ਉਹ ਸੋਚਦੀ ਜੇ ਵਸੀਅਤ ਨਾਮੇ ਦੀ ਗੱਲ ਦਾ ਪਤਾ ਗੁਬਿਦ ਲਾਲ ਨੂੰ ਲਗ ਗਿਆ, ਫਿਰ ਤੇ ਗੁਬਿੰਦ ਲਾਲ ਦਾ ਪਰਛਾਵਾਂ ਦੇਖਨਾ ਵੀ ਨ ਮਿਲੇਗਾ। ਉਹ ਮੈਨੂੰ ਪਿੰਡ ਚੋਂ ਬਾਹਰ ਕਢਵਾ ਦੇਵੇਗਾ-ਇਹ ਗਲ ਕਿਸੇ ਨੂੰ ਨਹੀਂ ਕਹਿਣੀ ਚਾਹੀਦੀ। ਰਾਣੀ ਨੇ ਬੜੇ ਯਤਨ ਨਾਲ ਦਿਲ ਦੀ ਗਲ ਦਿਲ ਵਿਚ

੪੦