ਪੰਨਾ:ਵਸੀਅਤ ਨਾਮਾ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੁਕਾ ਰਖੀ। ਜਿਸਤਰਾਂ ਅਗ ਅੰਦਰ ਹੀ ਅੰਦਰ ਬਲਿਆ ਕਰਦੀ ਹੈ, ਉਸੇ ਤਰਾਂ ਰਾਣੀ ਦਾ ਦਿਲ ਵੀ ਅੰਦਰ ਹੀ ਅੰਦਰ ਬਲਦਾ ਪਿਆ ਸੀ। ਉਸ ਲਈ ਜੀਊਣਾ ਔਖਾ ਹੋ ਗਿਆ, ਦਿਨ ਰਾਤ ਉਹ ਮਰਨ ਦੇ ਹੀ ਸੁਪਨੇ ਦੇਖਨ ਲਗੀ।

ਕਈ ਲੋਕ ਇਸ ਦੁਨੀਆ ਤੋਂ ਤੰਗ ਆ ਕੇ ਮੌਤ ਦੀਆਂ ਮੰਨਤਾਂ ਮੰਨਦੇ ਹਨ ਕਿ ਕਿਸੇ ਤਰਾਂ ਮੋਤ ਆ ਜਾਏ। ਪਰ ਮੋਤ ਔਂਦੀ ਕਿਸ ਪਾਸ ਹੈ? ਮੰਗਨ ਨਾਲ ਵੀ ਕਦੀ ਮੋਤ ਆਈ ਹੈ? ਜੇਹੜੇ ਸੁਖੀ ਹਨ ਉਹ ਮਰਨਾ ਨਹੀਂ ਚਾਹੁੰਦੇ। ਜੋ ਸੁੰਦਰ ਹਨ, ਜਵਾਨ ਆਸ਼ਾ ਪੂਰਨ ਹਨ, ਜਿਨ੍ਹਾਂ ਦੀਆਂ ਅਖਾਂ ਵਿਚ ਜਮੀਨ ਸੁਖਾਂ ਦੀ ਸੇਜ ਹੈ, ਉਹਨਾਂ ਨੂੰ ਹੀ ਮੋਤ ਔਂਦੀ ਹੈ। ਰਾਣੀ ਵਰਗੀ ਕਿਸੇ ਕੋਲ ਨਹੀਂ ਔਂਦੀ। ਇਧਰ ਤੇ ਆਦਮੀ ਦੀ ਸ਼ਕਤੀ ਏਨੀ ਥੜੀ ਹੈ ਕਿ ਉਹ ਮੌਤ ਨੂੰ ਬੁਲਾ ਕੇ ਨਹੀਂ ਲਿਆ ਸਕਦਾ,ਉਧਰ ਇਕ ਸੂਈ ਝਬੋਨ ਨਾਲ ਜਾਂ ਬੜੀ ਜਹੀ ਜ਼ਹਿਰ ਖਾ ਲੈਣ ਨਾਲ ਸਰੀਰ ਚਿਤ ਹੋ ਜਾਂਦਾ ਹੈ। ਕਈ ਤੇ ਤੰਗ ਆ ਕੇ ਜ਼ਹਿਰ ਆਦ ਖਾ ਕੇ ਹੀ ਮੌਤ ਨੂੰ ਸਦਾ ਦੇ ਲੈਂਦੇ ਹਨ, ਪਰ ਰਾਣੀ ਇਸ ਦਲ ਵਿਚ ਸ਼ਾਮਲ ਨਹੀਂ, ਉਹ ਇਸ ਤਰਾਂ ਨਾ ਕਰ ਸਕੀ।

ਫਿਰ ਵੀ ਰਾਣੀ ਨੇ ਇਕ ਕੰਮ ਕਰਨ ਦਾ ਸੰਕਲਪ ਕੀਤਾ। ਉਸ ਨੇ ਸੋਚਿਆ ਕਿ ਇਸ ਤਰਾਂ ਦਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਜਾਲੀ ਵਸੀਅਤ ਨਾਮਾ ਕੰਮ ਵਿਚ ਨ ਲਿਆਂਦਾ ਜਾ ਸਕੇ। ਇਸ ਲਈ ਇਕ ਸਖਾ ਉਪਾ ਇਹ ਹੈ ਕਿ ਕ੍ਰਿਸ਼ਨ ਕਾਂਤ ਨੂੰ ਜਾ ਕੇ ਕਹਿ ਦੇਵਾਂ ਜਾਂ ਕਿਸੇ ਕੋਲੋਂਂ ਕਹਾ ਦੇਵਾਂ ਕਿ ਵਡੇ ਦਾਦਾ, ਤੁਹਾਡਾ ਵਸੀਅਤ ਨਾਮਾ ਚੋਰੀ ਹੋ ਗਿਆ ਹੈ, ਸੰਦੂਕ ਵਿਚ ਜੋ ਵਸੀਅਤ ਨਾਮਾ ਹੈ ਉਸ ਨੂੰ ਪੜਕੇ ਦੇਖੋ। ਕ੍ਰਿਸ਼ਨ ਕਾਂਤ ਨੂੰ ਇਹ ਵੀ ਦਸਨਾ ਨਾ ਪਵੇ ਕਿ ਚੋਰੀ ਰਾਣੀ ਨੇ ਕੀਤੀ ਹੈ। ਉਹਨਾਂ ਦੇ ਮਨ ਵਿਚ ਇਹਦਾ ਸੰਦੇਹ ਹੋਣ ਨਾਲ ਹੀ ਉਹ ਸੰਦੂਕ ਖੋਲਕੇ ਦੇਖਣਗੇ, ਜਦ ਉਸ ਵਿਚੋਂ ਜਾਲੀ ਵਸੀਅਤ ਨਾਮਾ ਨਿਕਲਿਆ ਤਾਂ ਉਹ ਆਪ ਹੀ ਨਵਾਂ ਵਸੀਅਤ

੪੧