ਪੰਨਾ:ਵਸੀਅਤ ਨਾਮਾ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਮਾ ਲਿਖਣ ਨੂੰ ਤਿਆਰ ਹੋ ਜਾਣਗੇ। ਇਸ ਤਰਾਂ ਗੁਬਿੰਦ ਲਾਲ ਦੀ ਜਾਇਦਾਦ ਬਚ ਜਾਵੇਗੀ ਅਰ ਕਿਸੇ ਨੂੰ ਇਹ ਵੀ ਪਤਾ ਨਹੀਂ ਲਗੇਗਾ ਕਿ ਵਸੀਅਤ ਨਾਮਾ ਕਿਨੇ ਚੁਰਾਇਆ ਹੈ।

ਪਰ ਇਸ ਵਿਚ ਇਕ ਆਫਤ ਹੈ, ਕ੍ਰਿਸ਼ਨ ਕਾਂਤ ਜਦ ਪੜ੍ਹ ਕੇ ਦੇਖੇਗਾ ਕਿ ਇਹ ਬ੍ਰਹਮਾ ਨੰਦ ਦੇ ਹਥ ਦਾ ਹੈ, ਤਦ ਚਾਚਾ ਬ੍ਰਹਮਾ ਨੰਦ ਬੜੀ ਬਿਪਤਾ ਵਿਚ ਫਸ ਜਾਣਗੇ। ਇਸ ਲਈ ਕਿਸੇ ਨੂੰ ਇਹ ਕਹਿਨਾ ਠੀਕ ਨਹੀਂ ਕਿ ਸੰਦੂਕ ਵਿਚ ਜਾਲੀ ਵਸੀਅਤ ਨਾਮਾ ਹੈ।

ਇਸੇ ਤਰਾਂ, ਹਰ ਲਾਲ ਦੇ ਲੋਭ ਵਿਚ ਪੈ ਕੇ ਰਾਣੀ ਨੇ ਗੁਬਿੰਦ ਲਾਲ ਨੂੰ ਜੋ ਹਾਨ ਪੁਚਾਈ ਹੈ ਉਸ ਨੂੰ ਠੀਕ ਕਰਨ ਲਈ ਉਸ ਨੇ ਜਿੱਨੇ ਢੰਗ ਖਿਆਲ ਕੀਤੇ ਸਭ ਵਿਅਰਥ ਹੋ ਗਏ। ਅਖੀਰ ਵਿਚ ਉਸ ਨੇ ਸੋਚਿਆ ਜਿਸ ਤਰਾਂ ਅਸਲ ਵਸੀਅਤ ਨਾਮਾ ਚੁਰਾ ਕੇ ਜਾਲੀ ਰਖ ਆਈ ਸਾਂ ਉਸੇ ਤਰਾਂ ਹੁਣ ਅਸਲੀ ਰਖ ਕੇ ਨਕਲੀ ਵਸੀਅਤ ਨਾਮਾ ਚੁਰਾ ਲਿਆਵਾਂ।

ਅਧੀ ਰਾਤ ਨੂੰ ਜਾਲੀ ਵਸੀਅਤ ਨਾਮਾ ਚੁਰਾਣ ਲਈ ਹੋਸਲਾ ਕਰਕੇ ਰਾਣੀ ਕੱਲੀ ਹੀ ਕ੍ਰਿਸ਼ਨ ਕਾਂਤ ਦੇ ਘਰ ਨੂੰ ਤੁਰ ਪਈ। ਖਿੜਕੀ ਬੰਦ ਸੀ, ਇਸ ਲਈ ਰਾਣੀ ਸਦਰ ਦਰਵਾਜੇ ਤੇ ਜਿਥੇ ਕਿ ਪਹਿਰੇਦਾਰ ਬੈਠਾ ਊਂਘ ਰਿਹਾ ਸੀ, ਜਾ ਪਹੁੰਚੀ।

ਪਹਿਰੇਦਾਰ ਨੇ ਪੁਛਿਆ-ਤੂੰ ਕੋਣ ਹੈਂਂ?

ਰਾਣੀ ਨੇ ਕਿਹਾ-ਸਖੀ।

ਸਖੀ ਨਾਂ ਦੀ ਇਕ ਦਾਸੀ ਘਰ ਵਿਚ ਕੰਮ ਕਾਜ ਕਰਦੀ ਸੀ, ਇਸ ਲਈ ਪਹਿਰੇਦਾਰ ਨੇ ਰਾਣੀ ਨੂੰ ਕੁਝ ਨਹੀਂ ਕਿਹਾ। ਰਾਣੀ ਬਿਨਾ ਕਿਸੇ ਰੋਕ ਟੋਕ ਦੇ ਕ੍ਰਿਸ਼ਨ ਕਾਂਤ ਦੇ ਕਮਰੇ ਵਿਚ ਜਾ ਪਹੁੰਚੀ। ਬਾਹਰ ਪਹਿਰੇਦਾਰ ਰਹਿੰਦੇ ਸਨ ਇਸ ਲਈ ਕ੍ਰਿਸ਼ਨ ਕਾਂਤ ਦਾ ਕਮਰਾ ਕਦੀ ਬੰਦ ਨਹੀਂ ਸੀ ਹੁੰਦਾ। ਰਾਣੀ ਨੇ ਕੰਨ ਲਾ ਕੇ ਸੁਣਿਆ:ਕ੍ਰਿਸ਼ਨ ਕਾਂਤ ਘੁਰਾੜੇ ਮਾਰ ਰਿਹਾ ਸੀ। ਫਿਰ ਉਹ

ਦਬੇ ਪੈਰ ਅੰਦਰ ਚਲ ਗਈ। ਜਾ ਕੇ ਪਹਿਲੇ ਉਸ ਨੇ ਦੀਵਾ ਬੁਝਾ ਦਿਤਾ, ਫਿਰ ਪਹਿਲੇ

੪੨