ਪੰਨਾ:ਵਸੀਅਤ ਨਾਮਾ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਂਣੀ-ਮੈਂ ਕੁਛ ਨਹੀਂ ਕਵਾਂਗੀ। ਤੁਹਾਡੇ ਘਰ ਮੈਂ ਚੋਰਾਂ ਵਾਂਗ ਵੜੀ ਹਾਂ, ਹੁਣ ਤੁਹਾਡੇ ਜੀ ਵਿਚ ਜੋ ਕੁਛ ਵੀ ਆਵੇ ਕਰੋ।

ਕ੍ਰਿਸ਼ਨ ਕਾਂਤ-ਇਸ ਵਿਚ ਸੰਦੇਹ ਨਹੀਂ ਕਿ ਤੂੰ ਏਥੇ ਖੋਟਾ ਕੰਮ ਕਰਨ ਲਈ ਆਈ ਸੈਂ, ਨਹੀਂ ਤੇ ਇਸ ਤਰਾਂ ਚੋਰਾਂ ਦੀ ਤਰਾਂ ਕਿਉਂ ਔਂਦੀ? ਤੈਨੂੰ ਕੋਈ ਨ ਕਈ ਦੰਡ ਜ਼ਰੂਰ ਮਿਲਨਾ ਚਾਹੀਦਾ ਹੈ। ਪੁਲਿਸ ਵਿਚ ਨਹੀਂ ਦਵਾਂਗਾ, ਬਲਕਿ ਸਿਰ ਮੁਨਵਾ ਅਰ ਕਾਲਾ ਮੂੰਹ ਕਰਕੇ ਪਿੰਡ ਵਿਚੋਂ ਬਾਹਰ ਕਢ ਦੇਵਾਂਗਾ। ਅਜ ਤੂੰ ਏਥੇ ਹੀ ਕੈਦ ਰਹੇਂਂਗੀ।

ਰਾਣੀ ਉਸ ਰਾਤ ਉਥੇ ਹੀ ਕੈਦ ਰਹੀ।


ਦਸਵਾਂ ਕਾਂਡ

ਦੂਸਰੇ ਦਿਨ ਸਵੇਰੇ ਸੋਣ ਵਾਲੇ ਕਮਰੇ ਦੀ ਖਿੜਕੀ ਵਿਚ ਗੁਬਿੰਦ ਲਾਲ ਖਲੋਤਾ ਸੀ। ਅਜੇ ਬਿਲਕੁਲ ਸਵੇਰਾ ਨਹੀਂ ਸੀ ਹੋਇਆ, ਕੁਛ ਕੁਛ ਹਨੇਰਾ ਹੀ ਸੀ, ਬਾਹਰ ਬਾਗ ਵਿਚ ਕੋਇਲ ਕੂਕ ਰਹੀ ਸੀ।

ਸਵੇਰ ਸਾਰ ਦੀ ਠੰਢੀ ਹਵਾ ਚਲ ਰਹੀ ਸੀ, ਗੁਬਿੰਦ ਲਾਲ ਬਾਰੀ ਖੋਲਕੇ ਸਾਮਨੀ ਫੁਲਵਾੜੀ ਦੀ ਰੋਣਕ ਦੇਖ ਰਿਹਾ ਸੀ, ਜੋ ਇਸੇ ਵੇਲੇ ਇਕ ਔਰਤ ਆ ਕੇ ਉਸ ਕੋਲ ਖਲੋ ਗਈ।

ਗੁਬਿੰਦ ਲਾਲ ਨੇ ਕਿਹਾ-ਤੂੰ ਏਥੇ ਕਿਉਂ ਆਈ ਹੈਂ ?

ਔਰਤ-ਤੁਸੀਂ ਏਥੇ ਕਿਉਂ ? (ਲੁਕੋਣ ਦੀ ਕੀ ਜਰੂਰਤ ਹੈ ਇਹ ਔਰਤ ਗੁਬਿੰੰਦ ਲਾਲ ਦੀ ਪਤਨੀ ਹੈ।)

ਗੁਬਿੰਦ ਲਾਲ-ਮੈਂ ਤੇ ਜਰਾ ਹਵਾ ਖਾਨ ਆ ਗਿਆ ਸਾਂ,

੪੬