ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਵੀ ਤੇਰੇ ਪਾਸੋਂ ਸਹਿਨ ਨਹੀਂ ਹੋ ਸਕਿਆ?

ਔਰਤ-ਸਹਾਂਗੀ ਕਿਉਂ? ਅਜੇ ਤਕ ਖਾਊਂ ਖਾਊਂ ਕਰ ਰਹੇ ਹੋ। ਘਰ ਦੀਆਂ ਚੀਜਾਂ ਖਾਨ ਨਾਲ ਮਨ ਨਹੀਂ ਸੀ ਭਰਿਆ ਜੋ ਹਵਾ ਖਾਨ ਲਈ ਬਾਰੀ ਵਲ ਦੇਖ ਰਹੇ ਹੋ?

ਗੁਬਿੰਦ ਲਾਲ-ਘਰ ਦੀ ਕੇਹੜੀ ਚੀਜ਼ ਕਿੱੱਨੀ ਖਾਧੀ ਹੈ?

ਔਰਤ-ਹੁਣੇ ਹੁਣੇ ਮੇਰੀ ਗਾਲ ਖਾਧੀ ਏ।

ਗੁਬਿਦ ਲਾਲ-ਤੂੰ ਨਹੀਂ ਜਾਨਦੀ, ਜੇ ਤੁਹਾਡੀਆਂ ਗਾਲਾਂ ਖਾ ਕੇ ਇਸ ਦੇਸ਼ ਦੇ ਲੋਕਾਂ ਦਾ ਢਿਡ ਭਰ ਜਾਂਦਾ ਤਾਂ ਅਜ ਤਕ ਕਈ ਲੋਕ ਬਦਹਜ਼ਮੀ ਨਾਲ ਮਰ ਕੇ ਸਣੇ ਪਰਵਾਰ ਸਵਰਗ ਪਹੁੰਚ ਗਏ ਹੁੰਦੇ। ਇਹ ਚੀਜ਼ ਤੇ ਇਥੋਂ ਦੇ ਲੋਕਾਂ ਦੇ ਢਿਡ ਵਿਚ ਸਹਜੇ ਹੀ ਹਜ਼ਮ ਹੋ ਜਾਂਦੀ ਹੈ। ਜਰਾ ਨਥ ਤੇ ਹਿਲਾ, ਮੈਂ ਦੇਖਾਂ।

ਗੁਬਿੰਦ ਲਾਲ ਦੀ ਵਹੁਟੀ ਦਾ ਨਾਂ ਕ੍ਰਿਸ਼ਨ ਮੋਹਣੀ ਸੀ, ਪਰ ਸੌਹਰੇ ਔਣ ਤੇ ਉਸ ਦਾ ਨਾਂ ਰਜਨੀ ਰਖ ਦਿਤਾ ਹੋਇਆ ਸੀ। ਨੱਥ ਹਿਲਾਣ ਤੋਂ ਚਿੜ ਕੇ ਰਜਨੀ ਨੇ ਨਥ ਲਾਹਕੇ ਰਖ ਦਿਤੀ ਤਾਂ ਗੁਬਿੰਦ ਲਾਲ ਨੇ ਨਕ ਫੜ ਕੇ ਹਿਲਣੀ ਸ਼ੁਰੂ ਕਰ ਦਿੱਤੀ। ਇਹ ਦੇਖ ਰਜਨੀ ਵੀ ਗੁਬਿੰਦ ਲਾਲ ਦੇ ਮੂੰਹ ਵਲ ਦੇਖ ਹੌਲੀ ਹੌਲੀ ਮੁਸਕਰਾਨ ਲਗ ਪਈ। ਏਸ ਵੇਲੇ ਸਰਜ ਦੇਵਤਾ ਦੀ ਪਹਿਲੀ ਕਿਰਣ ਅੰਦਰ ਆਈ ਅਰ ਰਜਨੀ ਦੇ ਸਾਂਵਲੇ ਮੂੰਹ ਤੇ ਪੈ ਕੇ ਉਹ ਕਿੱਨੀ ਸ਼ੋਭਾ ਕਰ ਰਹੀ ਸੀ ਮੈਂ ਕਹਿ ਨਹੀਂ ਸਕਦਾ। ਸਵੇਰਾ ਹੋ ਗਿਆ। ਦਾਸੀਆਂ ਉਠ ਕੇ ਆਪਣੇ ਕੰਮ ਕਾਰ ਲਗ ਗਈਆਂ। ਗੁਬਿੰਦ ਲਾਲ ਦੇ ਕੰਨੀਂ ਅਵਾਜ਼ ਪਈ: ਕੋਈ ਕਹਿ ਰਿਹਾ ਸੀ-

"ਹਾਏ! ਹੁਣ ਕੀ ਹੋਵੇਗਾ?"

"ਸਤਿਆਨਾਸ"

"ਏੱਨਾ ਹੋਸਲਾ!"

ਘਰ ਵਿਚ ਹਾਸਾ ਮਖੋਲ ਸੁਣ ਕੇ ਰਜਨੀ ਬਾਹਰ ਆਈ। ਦਾਸੀਆਂ ਰਜਨੀ ਨੂੰ ਮੰਨਦੀਆਂ ਨਹੀਂ ਸਨ, ਕਿਉਂਕਿ ਰਜਨੀ ਅਜੇ

੪੭