ਰੋਕ ਸਕੀ। ਉਸ ਨੇ ਕਿਹਾ-ਤੁਹਾਡੇ ਗਲ ਵਿਚ ਰਸੀ ਪੋਣ ਦੀ ਗਲ ਇਸ ਲਈ ਕਹੀ ਏ ਕਿ ਤੁਸੀਂ ਅਜੇ ਤਕ ਨਹੀਂ ਦਸ ਸਕੀਆਂ ਕਿ ਅਸਲ ਗਲ ਕੀ ਹੈ? ਹੋਇਆ ਕੀ ਹੈ?
ਤਾਂ ਚੋਂਹ ਪਾਸਿਆਂ ਤੋਂ ਚਾਰ ਮੂੰਹ ਖੁੱਲੇ। ਬੜੀ ਮੁਸ਼ਕਲ ਨਾਲ ਰਜਨੀ ਨੇ ਉਨ੍ਹਾਂ ਦਾ ਮਤਲਬ ਕਢਿਆ ਕਿ ਕਲ ਰਾਤ ਨੂੰ ਚੋਰੀ ਹੋਈ ਹੈ। ਕਿਸੇ ਨੇ ਕਿਹਾ-ਚੋਰੀ ਨਹੀਂ, ਡਾਕਾ। ਕਿਸੇ ਨੇ ਕਿਹਾ-ਨਹੀਂ, ਸੰਨ ਲਗੀ ਹੈ। ਕਿਸੇ ਨੇ ਕਿਹਾ-ਨਾ, ਨਾ, ਚਾਰ ਪੰਜ ਚੋਰ ਕਮਰੇ ਵਿਚ ਵੜ ਕੇ ਇਕ ਲਖ ਰੁਪਏ ਦੇ ਕੰਪਨੀ ਦੇ ਕਾਗਜ ਚੁਰਾ ਕੇ ਲੈ ਗਏ ਹਨ।
ਰਜਨੀ ਨੇ ਕਿਹਾ-ਉਸ ਦੇ ਪਿਛੋਂ? ਕੀਹਦੀ ਨਕ ਵਢਨਾ ਚਾਹੁੰਦੀ ਸੀ?
<poem>ਪਹਿਲੀ-ਰਾਣੀ ਵਿਚਾਰੀ ਦੀ, ਹੋਰ ਕੀਹਦੀ?
ਦੂਜੀ-ਉਹੋ ਅਭਾਗਨੀ ਤੇ ਇਸ ਗੱਲ ਦੀ ਜੜ੍ਹ ਹੈ।
ਤੀਜੀ-ਉਹੋ ਤੇ ਡਾਕੂਆਂ ਨੂੰ ਸਦ ਲਿਆਈ ਸੀ।
ਚੌਥੀ-ਜੈਸੀ ਕਰਨੀ ਵੈਸੀ ਭਰਨੀ।
ਪੰਜਵੀਂ-ਹੁਣ ਜੇਲ ਜਾਏਗੀ।
ਰਜਨੀ-ਤੁਸੀਂ ਕਿਵੇਂ ਜਾਨਿਆ ਕਿ ਰਾਣੀ ਚੋਰੀ ਕਰਨ ਆਈ ਹੈ?
"ਕਿਵੇਂ? ਉਹ ਫੜੀ ਗਈ ਸੀ, ਅਰ ਹੁਣ ਕਚੈਹਰੀ ਵਿਚ ਬੰਦ ਹੈ।"
ਰਜਨੀ ਨੇ ਜੋ ਕੁਛ ਸੁਨਿਆ ਗੁਬਿੰਦ ਲਾਲ ਨੂੰ ਜਾ ਕਿਹਾ। ਸੁਣ ਕੇ ਗੁਬਿੰਦ ਲਾਲ ਨੇ ਜਰਾ ਧੋਣ ਹਿਲਾਈ।
ਰਜਨੀ-ਤੁਸਾਂ ਧਣ ਕਿਉਂ ਹਿਲਾਈ।
ਗੁਬਿੰਦ ਲਾਲ-ਮੈਨੂੰ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਰਾਣੀ ਚੋਰੀ ਕਰਨ ਆਈ ਸੀ। ਕੀ ਤੈਨੂੰ ਵਿਸ਼ਵਾਸ ਹੈ?
ਰਜਨੀ-ਨਹੀਂ।