ਪੰਨਾ:ਵਸੀਅਤ ਨਾਮਾ.pdf/52

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗੁਬਿੰਦ ਲਾਲ-ਹਛਾ ਲੈ ਚਲਾ ਜਾਂਦਾ ਹਾਂ।

ਇਹ ਕਹਿ ਕੇ ਗੁਬਿੰਦ ਲਾਲ ਜਾਨ ਲਗਾ। ਰਜਨੀ ਨੇ ਉਸ ਦੀ ਧੋਤੀ ਫੜ ਲਈ ਤੇ ਕਿਹਾ-ਕਿਥੇ ਚਲੇ ਹੋ?

ਗੁਬਿੰਦ ਲਾਲ-ਕਹੋ ਕਿਥੇ ਜਾਵਾਂ।

ਰਜਨੀ-ਕਹਿੰੰਦੀ ਹਾਂ।

ਗੁਬਿੰਦ ਲਾਲ-ਹਛਾ ਕਹੋ।

ਰਜਨੀ-ਰਾਣੀ ਨੂੰ ਬਚਾਨ ਲਈ।

ਗੁਬਿੰਦ ਲਾਲ-ਹਛਾ।

ਇਹ ਕਹਿ ਕੇ ਗੁਬਿੰਦ ਲਾਲ ਨੇ ਰਜਨੀ ਦਾ ਮੂੰਹ ਚੁਮਿਆ ਤੇ ਕ੍ਰਿਸ਼ਨ ਕਾਂਤ ਦੇ ਕਮਰੇ ਵਲ ਚਲਾ ਗਿਆ।


 

ਯਾਰਵਾਂ ਕਾਂਡ

ਗੁਬਿੰਦ ਲਾਲ ਕ੍ਰਿਸ਼ਨ ਕਾਂਤ ਰਾਏ ਦੀ ਕਚੈਹਰੀ ਵਿਚ ਚਲਾ ਆ। ਕ੍ਰਿਸ਼ਨ ਕਾਂਤ ਗਦੀ ਉਤੇ ਬੈਠਾ ਗੰਗਾ ਜਮਨੀ ਹੁਕੇ ਵਿਚ ਖੁਸ਼ਬੂਦਾਰ ਤਮਾਕੂ ਪਾ ਕੇ ਪੀ ਰਿਹਾ ਸੀ। ਅਗੇ ਢੇਰ ਦੇ ਢੇਰ ਕਾਗਜ਼ ਅਰ ਵਹੀਆਂ ਦੇ ਪਏ ਸਨ। ਇਕ ਪਾਸੇ ਨਾਇਬ, ਗੁਮਾਸ਼ਤੇ, ਕਾਰਕੂਨ ਸਨ ਤੇ ਦੂਜੇ ਪਾਸੇ ਤਸੀਲਦਾਰ, ਪਯਾਦੇ ਅਰ ਅਸਾਮੀਆਂ ਆਦਿ। ਸਾਮਨੇ ਸਿਰ ਝੁਕਾ ਘੁੰਡ ਕਢੀ ਰਾਣੀ ਖਲੋਤੀ ਸੀ।

ਗੁਬਿੰਦ ਲਾਲ ਕ੍ਰਿਸ਼ਨ ਕਾਂਤ ਦਾ ਵਡਾ ਭਤੀਜਾ ਸੀ। ਉਸ ਨੇ ਜਾ ਕੇ ਪੁਛਿਆ-ਕੀ ਗਲ ਹੋਈ ਹੈ, ਤਾਇਆ ਜੀ?

ਅਵਾਜ਼ ਸੁਣ ਕੇ ਰਾਣੀ ਨੇ ਘੁੰਡ ਚੁਕ ਕੇ ਤਿਰਛੀ ਨਜ਼ਰ ਨਾਲ

੫੧