ਪੰਨਾ:ਵਸੀਅਤ ਨਾਮਾ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਬਿੰਦ ਲਾਲ ਵਲ ਤਕਿਆ। ਗੁਬਿੰੰਦ ਲਾਲ ਦੀ ਗਲ ਦਾ ਕ੍ਰਿਸ਼ਨ ਕਾਂਤ ਨੇ ਕੀ ਉਤਰ ਦਿਤਾ ਗੁਬਿਦ ਲਾਲ ਸੁਣ ਨ ਸਕਿਆ-ਉਹ ਸੋਚਨ ਲਗਾ ਇਸ ਤਕਣੀ ਦਾ ਕੀ ਅਰਥ ਹੈ? ਅਤ ਵਿਚ ਫੈਸਲਾ ਕੀਤਾ ਕਿ ਇਸਦਾ ਅਰਥ ਹੈ ਭਿਛਿਆ।

ਗੁਬਿੰਦ ਲਾਲ ਨੇ ਸੋਚਿਆ, ਕਾਹਦੀ ਭਿਛਿਆ? ਬਿਪਤਾ ਵਿਚੋਂ ਛੁਟਕਾਰਾ ਪਾਣ ਦੀ, ਹੋਰ ਕਾਹਦੀ! ਉਸ ਸਰੋਵਰ ਦੇ ਕੰਢੇ ਜੋ ਗਲ ਬਾਤ ਹੋਈ ਸੀ ਉਸ ਨੂੰ ਯਾਦ ਆ ਗਈ। ਗੁਬਿੰੰਦ ਲਾਲ ਨੇ ਰਾਣੀ ਨੂੰ ਕਿਹਾ ਸੀ-ਤੈਨੂੰ ਕਿਸੇ ਗਲ ਦਾ ਵੀ ਦੁਖ ਹੋਵੇ ਤਾਂ ਅਜ ਭਾਵੇਂ ਕਲ ਜਦੋਂ ਮਰਜ਼ੀ ਦਸੀਂ। "ਅਜ ਰਾਣੀ ਕਸ਼ਟ ਵਿਚ ਹੈ, ਐਉਂ ਜਾਪਦਾ ਹੈ ਕਿ ਇਸ਼ਾਰੇ ਨਾਲ ਉਹੋ ਗਲ ਹੀ ਉਸ ਨੇ ਮੈਨੂੰ ਯਾਦ ਕਰਾਈ ਹੈ।" ਗੁਬਿਦ ਲਾਲ ਨੇ ਸੋਚਿਆ-"ਇਹਦੀ ਭਲਾਈ ਕਰਨ ਦੀ ਮੇਰੀ ਇਛਿਆ ਹੈ, ਸੰਸਾਰ ਵਿਚ ਹੋਰ ਕੋਈ ਨਹੀਂ ਹੈ ਇਹਦੀ ਮਦਦ ਕਰਨ ਵਾਲਾ। ਪਰ ਇਹ ਗਲ ਸਹਲ ਨਹੀਂ ਹੈ।" ਸੋਚ ਕੇ ਉਸ ਨੇ ਫਿਰ ਤਾਏ ਕਲੋਂ ਪੁਛਿਆ-ਕੀ ਗਲ ਹੋਈ ਹੈ, ਤਾਇਆ ਜੀ?

ਕ੍ਰਿਸ਼ਨ ਕਾਂਤ ਨੇ ਰਾਣੀ ਦੀ ਤਿਰਛੀ ਨਜ਼ਰ ਗੁਬਿੰਦ ਉਤੇ ਪੈਂਦੀ ਦੇਖੀ ਅਰ ਉਸਦਾ ਅਰਥ ਕਢ ਵਿਚ ਲਗੇ ਰਹੇ। ਭਤੀਜੇ ਦੇ ਫਿਰ ਪੁਛਣ ਤੇ ਕ੍ਰਿਸ਼ਨ ਕਾਂਤ ਨੇ ਮਨ ਵਿਚ ਕਿਹਾ-ਮਲੂਮ ਹੁੰਦਾ ਏ ਮੁੰਡਾ ਇਸਤਰੀ ਦੇ ਚੰਦ ਜਹੇ ਰੂਪ ਨੂੰ ਦੇਖ ਕੇ ਆਪਣੇ ਆਪ ਨੂੰ ਭੁਲ ਗਿਆ ਏ।

ਉਸ ਨੇ ਰਾਤ ਵਾਲੀ ਸਾਰੀ ਗਲ ਫਿਰ ਵਿਸਥਾਰ ਨਾਲ ਕਹਿ ਸੁਨਾਈ। ਗਲ ਖ਼ਤਮ ਕਰਕੇ ਉਸ ਨੇ ਕਿਹਾ, “ਇਹ ਸਭ ਕਾਰਸਾਜੀ ਹਰੀਆ ਦੀ ਹੈ। ਉਸ ਕੋਲੋਂ ਕੁਛ ਰੁਪਇਆ ਲੈਕੇ ਇਹ ਹਰਾਮਜ਼ਾਦੀ ਜਾਹਲੀ ਵਸੀਅਤ ਨਾਮੇ ਨੂੰ ਰਖ ਅਸਲੀ ਵਸੀਅਤ ਨਾਮਾ ਚੁਰਾਨ ਆਈ ਸੀ। ਜਦ ਫੜੀ ਗਈ ਤਾਂ ਜਾਹਲੀ ਵਸੀਅਤ ਨਾਮਾ ਪਾੜ ਕੇ ਝਟ ਪਟ ਸਾੜ ਦਿਤਾ।"

੫੨