ਗੁਬਿੰਦ-ਰਾਣੀ ਕੀ ਕਹਿ ਰਹੀ ਹੈ?
ਕ੍ਰਿਸ਼ਨ ਕਾਂਤ-ਇਹ ਕੀ ਕਹੇਗੀ! ਕਹਿੰਦੀ ਹੈ ਇਹ ਗਲ ਨਹੀਂ ਹੈ! ਜੇ ਇਹ ਗਲ ਨਹੀਂ ਹੈ ਤਾਂ ਹੋਰ ਕੀ ਏ?
ਰਾਣੀ ਸਿਰ ਉਪਰ ਚੁਕਕੇ ਬੋਲੀ-ਮੈਂ ਤੁਹਾਡੇ ਹਥਾਂ ਵਿਚ ਹਾਂ, ਜੋ ਜੀ ਵਿਚ ਆਵੇ ਕਰੋ। ਮੈਂ ਕੁਛ ਨਹੀਂ ਕਹਿਣਾ ਚਾਹੁੰਦੀ।
ਕ੍ਰਿਸ਼ਨ-ਦੇਖਿਆ ਇਸ ਬਦਜ਼ਾਤ ਨੂੰ?
ਗੁਬਿੰਦ ਲਾਲ ਨੇ ਸੋਚਿਆ-ਦੁਨੀਆ ਵਿਚ ਸਾਰੇ ਬਦਜ਼ਾਤ ਹੀ -ਨਹੀਂ। ਬਦਜ਼ਾਤ ਤੋਂ ਸਿਵਾ ਹੋਰ ਵੀ ਏਥੇ ਰਹਿੰਦੇ ਹਨ। ਬੋਲਿਆ-- ਇਸ ਵਾਸਤੇ ਕੀ ਹੁਕਮ ਹੈ? ਕੀ ਥਾਨੇ ਭੇਜੋਗੇ?
ਕ੍ਰਿਸ਼ਨ-ਮੇਰੇ ਅਗੇ ਥਾਨਾ ਚੌਂਂਕੀ ਕੀ ਹੈ? ਮੈਂ ਹੀ ਥਾਨਾ, ਮੈਂ ਹੀ ਮਜਿਸਟਰੇਟ, ਮੈਂ ਹੀ ਜਜ ਹਾਂ। ਅਰ ਖਾਸ ਕਰਕੇ ਇਹੋ ਜਹੀ ਇਕ ਇਸਤਰੀ ਨੂੰ ਜੇਹਲ ਭਿਜਵਾਨਾ ਕੇਹੜੀ ਬਹਾਦਰੀ ਹੈ?
ਗੁਬਿਦ-ਫਿਰ ਕੀ ਕਰੋਗੇ?
ਕ੍ਰਿਸ਼ਨ-ਇਸ ਦਾ ਸਿਰ ਮੁਨਵਾ ਅਰ ਮੂੰਹ ਕਾਲਾ ਕਰਕੇ ਪਿੰਡੋਂ ਬਾਹਰ ਕਢਵਾ ਦੇਵਾਂਗਾ। ਫਿਰ ਇਹ ਮੇਰੇ ਇਲਾਕੇ ਵਿਚ ਨਹੀਂ ਆਵੇਗੀ।
ਗੁਬਿਦ ਲਾਲ ਨੇ ਰਾਣੀ ਵਲ ਦੇਖ ਕੇ ਕਿਹਾ-ਕਿਉਂ ਤੇਰੀ ਕੀ ਵਿਚਾਰ ਹੈ, ਰਾਣੀ?
ਰਾਣੀ-ਇਸ ਵਿਚ ਹਰਜ ਹੀ ਕੀ ਏ?
ਗੁਬਿਦ ਲਾਲ ਨੇ ਕੁਛ ਸੋਚ ਕੇ ਕ੍ਰਿਸ਼ਨ ਕਾਂਤ ਨੂੰ ਕਿਹਾ--ਇਕ ਅਰਜ਼ ਹੈ?
ਕ੍ਰਿਸ਼ਨ-ਕਿਸਤਰਾਂ ਦੀ?
ਗੁਬਿੰਦ--ਇਸ ਨੂੰ ਇਕ ਵਾਰ ਛਡ ਦਿਓ, ਮੈਂ ਇਸ ਦੀ ਜਮਾਨਤ ਦੇਂਦਾ ਹਾਂ। ਫਿਰ ਦਸ ਵਜੇ ਲਿਆਕੇ ਤੁਹਾਡੇ ਸਾਮਨੇ ਹਾਜਰ ਕਰ ਦੇਵਾਂਗਾ।
ਕ੍ਰਿਸ਼ਨ ਕਾਂਤ ਨੇ ਦਿਲ ਵਿਚ ਸੋਚਿਆ--ਜੋ ਮੇਰਾ ਖਿਆਲ ਸੀ
੫੩