ਪੰਨਾ:ਵਸੀਅਤ ਨਾਮਾ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਿਖਾ ਤੇ ਆਪਨੀ ਆਹੂਤੀ ਦੇ ਸਕਦੀ ਹੈ । ਉਸ ਨੇ ਕਿਹਾ--ਮਾਲਕ ਦੇ ਸਾਮਨੇ ਤਾਂ ਤੁਸਾਂ ਨੇ ਅਛੀ ਤਰਾਂ ਸੁਣ ਲਿਆ ਹੈ ।

ਗੁਬਿਦ--ਮਾਲਕ ਤੇ ਕਹਿੰਦਾ ਹੈ ਜੋ ਤੂੰ ਜਾਲੀ ਵਸੀਅਤ ਨਾਮਾ ਰਖਕੇ ਅਸਲੀ ਲੈ ਜਾਣਾ ਚਹੁੰਦੀ ਸੈਂ। ਕੀ ਇਹੋ ਗਲ ਹੈ ?

ਰਾਣੀ--ਨਹੀਂ ਇਹ ਨਹੀਂ।
ਗੁਬਿਦ-ਫਿਰ ਕੀ ਹੈ ?
ਰਾਣੀ--ਕਿਹਾ ਕੀ ਹੋਵੇਗਾ ?
ਗੁਬਿਦ-ਤੇਰੀ ਭਲਾਈ ਹੋ ਸਕਦੀ ਹੈ।
ਰਾਣੀ-ਤੁਸੀਂ ਵਿਸ਼ਵਾਸ ਕਰੋਗੇ ਤਾਈਉਂ ਤੇ ?
ਗੁਬਿੰਦ--ਵਿਸ਼ਵਾਸ ਕਰਨ ਵਾਲੀ ਗਲ ਹੋਵੇਗੀ ਤਾਂ ਕਿਉਂ ਨ ਵਿਸ਼ਵਾਸ ਕਰਾਂਗਾ ?
ਰਾਣੀ-ਵਿਸ਼ਵਾਸ ਕਰਨ ਦੇ ਯੋਗ ਗਲ ਨਹੀਂ ਹੈ ।

ਗੁਬਿੰਦ--ਤੂੰ ਕਿਸਤਰਾਂ ਜਾਣਦੀ ਹੇਂ ਕਿ ਮੇਰੇ ਲਈ ਕੀ ਵਿਸ਼ ਵਾਸ ਯਗ ਤੇ ਕੀ ਨ ਵਿਸ਼ਵਾਸ ਯੋਗ ਹੈ ? ਮੇਂ ਨ ਵਿਸ਼ਵਾਸ ਵਾਲੀ ਗਲ ਉਤੇ ਵੀ ਕਦੀ ਕਦੀ ਵਿਸ਼ਵਾਸ ਕਰ ਲੈਂਦਾ ਹਾਂ ।

ਰਾਣੀ ਨੇ ਦਿਲ ਵਿਚ ਕਿਹਾ-ਨਹੀਂ ਤੇ ਮੈਂ ਤੇਰੇ ਲਈ ਮਰਨ ਹੀ ਕਿਉਂ ਜਾਂਦੀ । ਜੋ ਵੀ ਹੋਏ ਮੈਂ ਮਰਨ ਵਾਸਤੇ ਤਿਆਰ ਬੈਠੀ ਹਾਂ, ਪਰ ਤੁਹਾਡੀ ਇਕ ਵਾਰ ਪਰੀਖਿਆ ਕਰਕੇ ਮਰੂੰਗੀ । ਉਹ ਬੋਲੀ--

"ਪਰ ਆਪਣੀ ਦੁਖ ਕਹਾਣੀ ਸੁਣਾ ਕੇ ਕੀ ਹੋਏਗਾ ?"
ਗੁਬਿੰਦ--ਸ਼ਾਇਦ ਮੈਂ ਕੁਛ ਉਪਕਾਰ ਕਰ ਸਕਾਂ।
ਰਾਣੀ--ਕੀ ਉਪਕਾਰ ਕਰਗੇ ?
ਗੁਬਿੰਦ-ਮਾਲਕ ਨੂੰ ਪਲੋਸਾਂਗਾ, ਫਿਰ ਉਹ ਤੈਨੂੰ ਛੱਡ ਦੇਵੇਗਾ ।
ਰਾਣੀ-ਜੇ ਤੁਸੀਂ ਨਾ ਪਲੋਸੇਗੇ ਤਾਂ ਫਿਰ ਉਹ ਮੇਰਾ ਕੀ ਕਰਨਗੇ ?

ਗੁਬਿੰਦ-ਤੂੰ ਸੁਣ ਤੇ ਲਿਆ ਹੈ।

੫੬