ਰਾਣੀ-ਮੇਰਾ ਸਿਰ ਮੁਨਵਾ ਮੂੰਹ ਕਾਲਾ ਕਰਵਾ ਪਿੰਡੋਂਂ ਬਾਹਰ ਕਢ ਦੇਣਗੇ। ਮੈਂ ਇਸ ਵਿਚ ਕਈ ਹਾਨ ਲਾਭ ਨਹੀਂ ਸਮਝਦੀ। ਇਸ ਕਲੰਕ ਦੇ ਲਈ ਮੇਨੂੰ ਪਿੰਡੋਂਂ ਕਢ ਦੇਣਾ ਹੀ ਮੇਰਾ ਉਪਕਾਰ ਹੈ। ਮੈਨੂੰ ਨ ਕਢਨ ਤੇ ਮੈਂ ਆਪ ਹੀ ਪਿੰਡ ਛੱਡ ਕੇ ਬਾਹਰ ਚਲੀ ਜਾਵਾਂਗੀ। ਮੈਂ ਇਸ ਪਿੰਡ ਵਿਚ ਕਿਸ ਤਰਾਂ ਆਪਣਾ ਮੂੰਹ ਦਿਖਾਵਾਂਗੀ? ਕਾਲਖ ਮਲਨੀ ਕੋਈ ਬਹੁਤ ਵਡਾ ਦੰਡ ਨਹੀਂ ਹੈ, ਧੋ ਦੇਣ ਨਾਲ ਉਹ ਲਥ ਸਕਦੀ ਹੈ। ਰਹਿ ਗਏ ਇਹ ਵਾਲ, (ਉਸ ਨੇ ਕਾਲੇ ਸਰੋਵਰ ਦੀ ਤਰਾਂ ਲਹਿਰਾਂਦੇ ਹੋਏ ਆਪਣੇ ਵਾਲ ਦੇਖੇ ਤੇ ਬੋਲੀ:) ਕੈਂਚੀ ਮਗਾਓ, ਮੈਂ ਹੁਣੇ ਲਾਹ ਦੇਨੀ ਆਂ।
ਗੁਬਿੰਦ ਦਾ ਦਿਲ ਦੁਖੀ ਹੋ ਗਿਆ, ਲੰਮੀ ਸਾਹ ਭਰ ਕੇ ਬੋਲਿਆ-ਰਾਣੀ, ਮੈਂ ਜਾਣਦਾ ਹਾਂ ਕਲੰਕ ਹੀ ਤੇਰਾ ਦੰਡ ਹੈ। ਉਹ ਦੰਡ ਨ ਮਿਲਨ ਤੇ ਹੋਰ ਕਿਸੇ ਦੰਡ ਨਾਲ ਤੈਨੂੰ ਕੋਈ ਮੁਸ਼ਕਲ ਨਹੀਂ ਹੈ।
ਇਸ ਵਾਰ ਰਾਣੀ ਰੋ ਪਈ; ਮਨ ਵਿਚ ਗੁਬਿੰਦ ਲਾਲ ਨੂੰ ਹਜਾਰਾਂ ਧੰਨਵਾਦ ਦੇਣ ਲਗੀ। ਬੋਲੀ-ਜੇਕਰ ਜਾਣਦੇ ਹੋ ਤਾਂ ਮੈਂ ਪੁਛਦੀ ਹਾਂ ਕੀ ਤੁਸੀਂ ਇਸ ਕਲੰਕ ਦੰਡ ਤੋਂ ਮੈਨੂੰ ਬਚਾ ਸਕਦੇ ਹੋ?
ਗੁਬਿੰਦ-ਅਸਲ ਗਲ ਸੁਨਣ ਤੇ ਕਹਿ ਸਕਦਾ ਹਾਂ ਕਿ ਬਚਾ ਸਕਦਾ ਹਾਂ ਜਾਂ ਨਹੀਂ।
ਰਾਣੀ-ਤੁਸੀਂ ਕੀ ਜਾਨਣਾ ਚਾਹੁੰਦੇ ਹੋ? ਪੁਛੋ।
ਗੁਬਿੰਦ-ਜੋ ਤੂੰ ਸਾੜ ਦਿਤਾ ਹੈ ਉਹ ਕੀ ਸੀ?
ਰਾਣੀ-ਜਾਲੀ ਵਸੀਅਤ ਨਾਮਾ।
ਗੁਬਿੰਦ-ਉਸ ਨੂੰ ਕਿਥੋਂ ਲਿਆ ਸੀ?
ਰਾਣੀ-ਮਾਲਕ ਦੇ ਘਰੋਂ ਉਨਾਂ ਦੀ ਸੰਦੂਕੜੀ ਵਿਚੋਂ।
ਗੁਬਿੰਦ-ਜਾਲੀ ਵਸੀਅਤ ਨਾਮਾ ਉਥੇ ਕਿਥੋਂ ਆ ਗਿਆ?
ਰਾਣੀ-ਮੈਂ ਹੀ ਰਖ ਗਈ ਸਾਂ। ਜਿਸ ਦਿਨ ਅਸਲ ਵਸੀਅਤ ਨਾਮੇ ਦੀ ਲਿਖਾ ਪੜੀ ਹੋਈ ਸੀ, ਉਸੇ ਦਿਨ ਰਾਤ ਨੂੰ,ਅਸਲ ਚੁਰਾ
੫੭