ਪੰਨਾ:ਵਸੀਅਤ ਨਾਮਾ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਜਾਲੀ ਵਸੀਅਤ ਨਾਮਾ ਰਖ ਗਈ ਸਾਂ।

ਗੁਬਿੰਦ-ਕਿਉਂ ਇਸ ਵਿਚ ਤੇਰਾ ਕੀ ਮਤਲਬ ਸੀ?

ਰਾਣੀ-ਹਰ ਲਾਲ ਬਾਬੂ ਦੇ ਕਹਿਣ ਤੇ।

ਗੁਬਿੰਦ-ਤੇ ਕਲ ਰਾਤ ਨੂੰ ਕੀ ਕਰਨ ਆਈ ਸੈਂ?

ਰਾਣੀ--ਅਸਲ ਵਸੀਅਤ ਨਾਮੇ ਨੂੰ ਰਖ ਕੇ ਨਕਲੀ ਨੂੰ ਲੈਣ ਵਾਸਤੇ।

ਗੁਬਿੰਦ--ਕਿਉਂ? ਜਾਲੀ ਵਸੀਅਤ ਨਾਮੇ ਵਿਚ ਕੀ ਸੀ?

ਰਾਣੀ-ਹਰ ਲਾਲ ਦੇ ਨਾਂ ਬਾਰਾਂ ਆਨੇ ਅਤੇ ਤੁਹਾਡੇ ਨਾਂ ਇੱਕ ਪਾਈ ਲਿਖੀ ਸੀ।

ਗੁਬਿੰਦ-ਫਿਰ ਵਸੀਅਤ ਨਾਮਾ ਬਦਲਨ ਕਿਉਂ ਆਈ? ਮੈਂ ਤੇ ਤੈਨੂੰ ਕਿਹਾ ਹੀ ਨਹੀਂ ਸੀ।

ਰਾਣੀ ਰੋਣ ਲਗ ਪਈ। ਬੜੀ ਮੁਸ਼ਕਲ ਨਾਲ ਰੋਣਾ ਰੋਕ ਕੇ ਬੋਲੀ--ਤੁਸਾਂ ਤੇ ਕੁਛ ਨਹੀਂ ਕਿਹਾ ਸੀ। ਪਰ ਜੋ ਇਸ ਜਨਮ ਵਿੱਚ ਮੈਨੂੰ ਮਿਲਿਆ ਨਹੀਂ ਸੀ, ਜਿਸਨੂੰ ਇਸ ਜਨਮ ਵਿਚ ਕਦੀ ਪ੍ਰਾਪਤ ਨਹੀਂ ਸਾਂ ਕਰ ਸਕਦੀ, ਉਹ ਆਪ ਨੇ ਮੈਨੂੰ ਦਿਤਾ ਸੀ।

ਗੁਬਿੰਦ-ਉਹ ਕੀ, ਰਾਣੀ?

ਰਾਣੀ-ਉਹ ਸਰੋਵਰ ਦੇ ਕੰਢੇ ਦੀ ਗਲ ਯਾਦ ਕਰੋ।

ਗੁਬਿਦ-ਕੀ?

ਰਾਣੀ-ਕੀ? ਇਸ ਜਨਮ ਵਿਚ ਤਾਂ ਨਹੀਂ ਕਹਿ ਸਕਦੀ। ਹੁਣ ਮੈਂ ਕੁਛ ਨਹੀਂ ਕਹਾਂਗੀ। ਇਸ ਰੋਗ ਦੀ ਦਵਾ ਨਹੀਂ ਹੈ-ਮੇਰਾ ਛੁਟਕਾਰਾ ਨਹੀਂ। ਜੇ ਕਿਤੇ ਜ਼ਹਿਰ ਮਿਲ ਜਾਂਦਾ ਤਾਂ ਮੈਂ ਖਾ ਲੈਂਦੀ, ਪਰ ਉਹ ਵੀ ਤੁਸਾਂ ਦੇ ਘਰ ਨਹੀਂ ਹੈ। ਤੁਸੀਂ ਮੇਰਾ ਉਪਕਾਰ ਨਹੀਂ ਕਰ ਸਕਦੇ, ਪਰ ਇਕ ਕੰਮ ਜ਼ਰੂਰ ਮੇਰੇ ਲਈ ਕਰ ਸਕਦੇ ਹੋ। ਇਕ ਵਾਰ ਮੈਨੂੰ ਛਡ ਦੇਵੋ ਤਾਂ ਜੋ ਮੈਂ ਰੋ ਆਵਾਂ, ਉਸ ਦੇ ਪਿਛੋਂ ਜੋ ਮੈਂ ਜੀਊਂਦੀ ਰਹੀ ਤਾਂ ਬੇਸ਼ਕ ਸਿਰ ਮੁਨਵਾ ਕਾਲਾ ਮੂੰਹ ਕਰ ਪਿੰਡੋਂ ਬਾਹਰ ਕਢਵਾ ਦੇਣਾ।

੫੮