ਪੰਨਾ:ਵਸੀਅਤ ਨਾਮਾ.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੁਝ ਆਪਣੇ ਵਲੋਂ

ਕੋਣ ਐਸਾ ਪੁਰਸ਼ ਏ ਜੋ ਬੰਗਲਾ ਦੇ ਅਮਰ ਨਾਵਲਿਸਟ ਬਾਬੂ ਬੰਕਮ ਚੰਦਰ ਚੈਟਰ ਜੀ ਨੂੰ ਨਾ ਜਾਣਦਾ ਹੋਵੇਗਾ। ਉਨਾਂ ਦੀ ਕਿਸੇ ਚੀਜ਼ ਦੀ ਉਪਮਾ ਕਰਨੀ ਸੂਰਜ ਨੂੰ ਚਰਾਗ ਦਿਖਾਣ ਵਾਲੀ ਗਲ ਏ। ਵਸੀਅਤ ਨਾਮਾ ਬੰਕਮ ਚੰਦਰ ਦਾ ਇਕ ਸਮਾਜਿਕ ਨਾਵਲ ਹੈ । ਇਸ ਪੁਸਤਕ ਦੇ ਕਈ ਜ਼ਬਾਨਾਂ ਵਿਚ ਅਨੁਵਾਦ ਹੋ ਚੁਕੇ ਹਨ । ਅਗੇ ਹੋਰ ਕਿੰਨੇ ਹੋਣਗੇ, ਮੈਂ ਨਹੀਂ ਕਹਿ ਸਕਦਾ । ਏਥੋਂ ਤਕ ਕਿ ਇਹ ਨਾਵਲ ਫਿਲਮ ਕੰਪਨੀ ਕੋਲੋਂ ਵੀ ਨਹੀਂ ਬਚ ਸਕਿਆ। ਕਲਕਤੇ ਦੀ ਮਸ਼ਹੂਰ ਕੰਪਨੀ 'ਨਿਊ ਥੇਟਰ' ਨੇ ਇਸ ਦੀ ਫਿਲਮ ਤਿਆਰ ਕੀਤੀ ਜੋ ਬੜੇ ਹੀ ਕਾਮਯਾਬੀ ਨਾਲ ਬੰਬਈ, ਕਲਕਤੇ, ਲਾਹੌਰ ਤੇ ਹੋਰ ਕਈਆਂ ਸ਼ਹਿਰਾਂ ਵਿਚ ਚਲੀ।

ਬੰਕਮ ਬਾਬ ਦੀ ਲਖਨ ਸ਼ਕਤੀ ਦਾ ਵਰਨਣ ਮਿਸਟਰ ਵਿਚ ਫਰੇਜ਼ਰ ਨੇ ਅਪਣੀ "Literary History of India” ਬੜੀ ਪ੍ਰਸੰਸਾ ਨਾਲ ਕੀਤਾ ਹੈ। ਉਹ ਕਹਿੰਦਾ ਹੈ-ਨਿਰਮਾਨ ਸ਼ਕਤਸ਼ਾਲੀ ਚਿਤਰ ਕਾਰ ਦੀ ਨਜ਼ਰ ਨਾਲ ਭਾਰਤ ਵਿਚ ਪਹਿਲੇ ਸਚੇ ਨਾਟਕ ਕਾਰ ਕਵੀ ਤੁਲਸੀ ਦਾਸ ਵੀ ਇਸਨੂੰ ਨਹੀਂ ਪਹੁੰਚ ਪੋਂਦਾ|

ਸਕਾਟ ਦੇ ਨਾਵਲ ਨਾਲ ਜੋ ਬੰਕਮ ਦੇ ਨਾਵਲਾਂ ਦੀ ਟਕਰ ਕਰਦੇ ਹਨ ਉਹ ਬੰਕਮ ਬਾਬੂ ਨਾਲ ਅਨਿਆਏ ਕਰਦੇ ਹਨ। ਬੰਕਮ ਬਾਬੂ ਦੀ ‘ਕਪਾਲ ਕੁੰਡਲਾ' ਪੜ੍ਹ ਕੇ ਤੇ ਉਸ ਨੇ ਏਥੋਂ ਤਕ ਕਹਿ ਦਿਤਾ ਹੈ ਕਿ ਬੰਕਮ ਦੇ ਮਗਰਲੇ ਨਾਵਲਾਂ ਨਾਲ ਸਿਵਾਏ ਦੇ ਹੋਰ ਕੋਈ "Marriage De Loti" (ਮੈਰਜ ਡੀ ਲੋਟੀ) ਏਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ।