ਪੰਨਾ:ਵਸੀਅਤ ਨਾਮਾ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੁਬਿਦ ਲਾਲ ਸਮਝ ਗਿਆ, ਬੋਲਿਆ-ਰਾਣੀ, ਤੇਰੇ ਲਈ ਮਰਨਾ ਹੀ ਚੰਗਾ ਹੈ। ਪਰ ਮਰਨਾ ਕੋਈ ਕੰਮ ਨਹੀਂ। ਸਾਰੇ ਸੰਸਾਰ ਵਿਚ ਕੰਮ ਕਰਨ ਆਏ ਹਨ, ਆਪਣਾ ਆਪਣਾ ਕੰਮ ਪੂਰਾ ਕਰੇ ਬਿਨਾ ਕੋਈ ਕਿਉਂ ਮਰੇਗਾ ?

ਰਾਣੀ-ਫਿਰ ਦਸੋ ਕੀ ਕਰਨਾ ਚਾਹੀਦਾ ਹੈ।
ਗੁਬਿਦ-ਏਥੋਂ ਚਲੀ ਜਾ ।
ਰਾਣੀ-ਕਿਉਂ ?
ਗੁਬਿਦ-ਤੂੰ ਆਪ ਹੀ ਤੇ ਕਹਿ ਰਹੀ ਸੈਂ ਕਿ ਮੈਂ ਪਿੰਡ ਛਡ ਦੇਣਾ ਚਾਹੁੰਦੀ ਹਾਂ।
ਰਾਣੀ-ਇਸ ਲਈ ਕਿ ਤੁਹਾਡੇ ਨਾਲ ਮੇਰੀ ਮੁਲਾਕਾਤ ਨ ਹੋਵੇ ।

ਰਾਣੀ ਨੇ ਦੇਖਿਆ ਗੁਬਿੰਦ ਉਸਦਾ ਖਿਆਲ ਸਮਝ ਗਿਆ ਹੈ । ਮਨ ਵਿਚ ਬੜੀ ਸ਼ਰਮਾਈ, ਉਸਨੂੰ ਬੜਾ ਸੁਖ ਮਿਲਿਆ, ਮਨ ਦੀਆਂ ਸਭ ਚਿੰਤਾਵਾਂ ਦੂਰ ਹੋ ਗਈਆਂ, ਫਿਰ ਜੀਊਣ ਦੀ ਲਾਲਸਾ ਪੈਦਾ ਹੋਈ । ਪਿੰਡ ਵਿਚ ਰਹਿਣ ਦੀ ਇਛਿਆ ਹੋਈ । ਆਦਮੀ ਬੜਾ ਪਰਾਧੀਨ ਹੈ !

ਰਾਣੀ ਨੇ ਕਿਹਾ-ਮੈਂ ਹੁਣੇ ਜਾਣ ਲਈ ਤਿਆਰ ਹਾਂ, ਪਰ ਜਾਵਾਂ ਕਿਥੇ ?

ਗੁਬਿੰੰਦ-ਕਲਕਤੇ ਚਲੀ ਜਾ । ਮੈਂ ਉਥੇ ਇਕ ਮਿਤਰ ਕੋਲ ਚਿਠੀ ਲਿਖ ਦੇਂਦਾ ਹਾਂ, ਉਹ ਤੇਰੇ ਲਈ ਇਕ ਮਕਾਨ ਖਰੀਦ ਦੇਵੇਗਾ । ਰੁਪਿਆ ਤੈਨੂੰ ਨਹੀਂ ਦੇਣਾ ਪਵੇਗਾ।

ਰਾਣੀ-ਮੇਰੇ ਚਾਚੇ ਦਾ ਕੀ ਹੋਵੇਗਾ ?
ਗੁਬਿਦ-ਉਹ ਵੀ ਤੇਰੇ ਨਾਲ ਹੀ ਜਾਣਗੇ, ਨਹੀਂ ਤੇ ਤੈਨੂੰ ਕਲਕਤੇ ਜਾਣ ਲਈ ਨ ਕਹਿੰਦਾ ।
ਰਾਣੀ-ਉਥੇ ਦਿਨ ਕਿਸਤਰਾਂ ਕੱਟਾਂ ਗੀ ?
ਗੁਬਿੰਦ--ਮੇਰਾ ਮਿਤ੍ਰ ਤੇਰੇ ਚਾਚੇ ਦੀ ਉਥੇ ਨੌਕਰੀ ਲਵਾਦਵੇਗਾ।

੫੯