ਪੰਨਾ:ਵਸੀਅਤ ਨਾਮਾ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਈ ਗਲ ਨਹੀਂ ਛੇੜਦਾ ਤਾਂ ਉਸ ਨੇ ਆਪਣੀ ਜ਼ਿਮੀਦਾਰੀ ਦੀ ਹੀ ਗਲ ਛੇੜ ਦਿਤੀ । ਜ਼ਿਮੀਦਾਰੀ ਦੀ ਗਲ ਪਿਛੋਂ ਘਰ ਗਰਿਸਥੀ ਦੀ ਗਲ ਅਰ ਇਸਦੇ ਪਿਛੋਂ ਮੁਕਦਮੇ ਦੀ ਗਲ ਹੋਈ । ਤਾਂ ਵੀ ਰਾਣੀ ਦੀ ਗਲ ਨ ਚਲੀ । ਕਿਸੇ ਤਰਾਂ ਵੀ ਗੁਬਿੰਦ ਲਾਲ ਨੇ ਰਾਣੀ ਦੀ ਗਲ ਨ ਛੇੜੀ । ਕ੍ਰਿਸ਼ਨ ਕਾਂਤ ਮਨ ਵਿਚ ਬੜੇ ਜ਼ੋਰ ਨਾਲ ਹਸਿਆ। ਬੁਢਾ ਬੜਾ ਦੁਸ਼ਟ ਹੈ !

ਅਖੀਰ ਗਬਿੰਦ ਲਾਲ ਵਾਪਸ ਜਾ ਰਿਹਾ ਸੀ-ਕ੍ਰਿਸ਼ਨ ਕਾਂਤ ਨੇ ਭਤੀਜੇ ਨੂੰ ਸਦਿਆ ਅਰ ਕਿਹਾ-ਸਵੇਰੇ ਜਿਸ ਇਸਤ੍ਰੀ ਦੀ ਤੂੰ ਜਮਾਨਤ ਭਰੀ ਸੀ ਉਸਨੇ ਕੁਛ ਦਸਿਆ ਹੈ ਜਾਂ ਨਹੀਂ ?

ਤਦ ਮੌਕਾ ਪਾ ਕੇ ਗੁਬਿੰਦਲਾਲ ਨੇ ਜੋ ਕੁਛ ਰਾਣੀ ਨੇ ਦਸਿਆ ਸੀ ਕਹਿ ਦਿਤਾ। ਪਰ ਬਾਰੂਨੀ ਤਲਾ ਵਾਲੀ ਗਲ ਲੁਕਾ ਰਖੀ । ਕ੍ਰਿਸ਼ਨ ਕਾਂਤ ਨੇ ਸੁਣ ਕੇ ਕਿਹਾ-ਹੁਣ. ਉਸ ਨਾਲ ਕੀ ਵਰਤਾਉ ਕੀਤਾ ਜਾਏ ? ਤੇਰੀ ਕੀ ਰਾਏ ਹੈ ? ਗੁਬਿਦ ਸ਼ਰਮਾ ਕੇ ਬੋਲਿਆ-ਜੋ ਤੁਹਾਡੀ ਰਾਏ ਹੋਵੇਗੀ ਉਹ ਮੇਰੀ ਰਾਏ ਹੈ । ਕ੍ਰਿਸ਼ਨ ਕਾਂਤ ਅੰਦਰੋ ਅੰਦਰੀ ਹਸ ਕੇ ਬੋਲਿਆ-ਮੈਂ ਉਸ ਦੀਆਂ ਗਲਾਂ ਦਾ ਇਤਬਾਰ ਨਹੀਂ ਕਰ ਸਕਦਾ, ਉਸ ਦਾ ਸਿਰ ਮਨਵਾ ਮੂੰਹ ਕਾਲਾ ਕਰ ਪਿੰਡ ਵਿਚੋਂ ਕੱਢ ਦੇਵੋ । ਕਹੋ, ਕੀ ਕਹਿੰਦਾਹੈਂਂ? ਗਬਿੰਦ ਚੁਪ ਹੋ ਰਿਹਾ। ਤਾਂ ਫਿਰ ਬੁਢੇ ਨੇ ਕਿਹਾ-ਜੇ ਤੂੰ ਸਮਝਦਾ ਹੈਂਂ ਕਿ ਉਸਦਾ ਕੋਈ ਦੋਸ਼ ਨਹੀਂ ਤਾਂ ਉਸਨੂੰ ਛਡ ਦੇ।

ਤਦ ਗੁਬਿਦ ਲਾਲ ਨੇ ਇਕ ਠੰਢੀ ਸਾਹ ਭਰ ਕੇ ਬੁਢੇ ਦੇ ਹਥੋਂ ਛੁਟਕਾਰਾ ਪਾਇਆ ।


੬੨