ਪੰਨਾ:ਵਸੀਅਤ ਨਾਮਾ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਬਹੁਤ ਸੁਖ ਮਿਲੇਗਾ। ਮੈਂ ਵਿਧਵਾ ਹਾਂ, ਮੇਰਾ ਧਰਮ ਗਿਅਮੈ ਸੁਖ ਗਿਆ, ਪ੍ਰਾਣ ਗਏ। ਹੁਣ ਕੀ ਬਾਕੀ ਰਿਹਾ ਭਗਵਾਨ! ਹੁਣਥਾ। ਕੀ ਕਰਾਂ ਪ੍ਰਭੂ! ਐ ਦੇਵਤਾ! ਐ ਦੁਰਗਾ ਮਾਤਾ! ਐ ਜਗਨ ਨਾ 'ਨ। ਮੈਨੂੰ ਸਬੁਧ ਬਖਸ਼ੇ, ਜੋ ਮੈਂ ਇਸ ਮੁਸੀਬਤ ਨੂੰ ਟਾਲ ਸਕਾਂ।

ਇਹ ਸਭ ਕੁਛ ਕਹਿੰਦੀ ਹੋਈ ਉਹ ਬਰਾਬਰ ਗੁਬਿੰਦ ਲਾਲ ਵਲ ਤੁਰੀ ਗਈ। ਕਦੀ ਸੋਚਦੀ ਜ਼ਹਿਰ ਖਾ ਲਵਾਂ, ਕਦੀ ਸੋਚਦੀ ਗੁਬਿੰਦ ਲਾਲ ਦੇ ਚਰਨਾਂ ਤੇ ਡਿਗ ਸਾਰੀ ਗਲ ਖੋਲ ਕੇ ਸਮਝਾ ਦੇਵਾਂ ਕਦੇ ਸੋਚਦੀ ਭਜ ਜਾਵਾਂ ਅਰ ਕਦੀ ਸੋਚਦੀ ਬਾਰੂਨੀ ਤਲਾ ਵਿਚ ਡੁਬ ਮਰਾਂ। ਕਦੇ ਸੋਚਦੀ ਧਰਮ ਨੂੰ ਤਿਲਾਂਜਲੀ ਦੇ ਕੇ ਗੁਬਿੰਦ ਲਾਲ ਨਾਲ ਕਿਤੇ ਭਜ ਚਲਾਂ। ਰੋਂਂਦੀ ਰੋਂਦੀ ਰਾਣੀ ਗੁਬਿੰਦ ਲਾਲ ਕੋਲ ਜਾ ਪਹੁੰਚੀ।

ਗੁਬਿੰਦ ਲਾਲ ਨੇ ਪੁਛਿਆ-ਕਿਉਂ, ਕਲਕਤੇ ਜਾਣ ਦੀ ਤਿਆਰੀ ਕਰ ਲਈ?

ਰਾਣੀ -ਨਹੀਂ।

ਗੁਬਿੰਦ-ਇਹ ਕੀ? ਤੂੰ ਮੇਰੇ ਅਗੇ ਜਾਣ ਦੀ ਪ੍ਰਤਗਿਆ ਨਹੀਂ ਕੀਤੀ ਸੀ?

ਰਾਣੀ-ਮੈਂ ਜਾ ਨਹੀਂ ਸਕਦੀ।

ਗੁਬਿੰਦ-ਮੈਂ ਕੁਛ ਨਹੀਂ ਕਹਿ ਸਕਦਾ। ਤੈਨੂੰ ਜ਼ਬਰਦਸਤੀ ਭੇਜਨਾ ਮੇਰਾ ਅਧਿਕਾਰ ਤੇ ਨਹੀਂ ਹੈ ਪਰ ਤੇਰੇ ਜਾਣ ਵਿਚ ਭਲਾਈ ਬਹੁਤ ਹੈ।

ਰਾਣੀ-ਕਿਸਦੀ ਭਲਾਈ ਹੋਵੇਗੀ?

ਗੁਬਿੰਦ ਲਾਲ ਨੇ ਸਿਰ ਨੀਵਾਂ ਕਰ ਲਿਆ। ਸਾਫ ਸਾਫ ਗਲ ਕਹਿਣ ਵਾਲਾ ਉਹ ਕੋਣ ਹੁੰਦਾ ਸੀ?

ਰਾਣੀ ਅਖਾਂ ਚੋਂ ਅਥਰੂ ਡਗਦੀ ਹੋਈ ਵਾਪਸ ਚਲੀ ਗਈ। ਗੁਬਿੰਦ ਲਾਲ ਬੜਾ ਦੁਖੀ ਹੋ ਸੋਚਣ ਲਗਾ। ਉਸੇ ਵੇਲੇ ਨਚਦੀ

੬੪