ਪੰਨਾ:ਵਸੀਅਤ ਨਾਮਾ.pdf/66

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਚਦੀ ਰਜਨੀ ਉਥੇ ਆਈ ਤੇ ਗੁਬਿੰਦ ਲਾਲ ਨੂੰ ਪੁਛਿਆ-ਕੀ ਸੋਚਦੇ ਹੋ?

ਗੁਬਿੰਦ-ਤੂੰ ਹੀ ਦਸ?

ਰਜਨੀ--ਮੇਰਾ ਕਾਲਾ ਰੂਪ!

ਗੁਬਿੰਦ--ਵਾਹ! ਤੈਨੂੰ ਸਦਾ ਆਪਣੀ ਹੀ ਲਗੀ ਰਹਿੰਦੀ ਏ?

ਅਤਿਅੰਤ ਕ੍ਰੋਧਤ ਹੋ ਕੇ ਰਜਨੀ ਨੇ ਕਿਹਾ-ਕਿਉਂ? ਮੈਨੂੰ ਸੋਚਦੇ ਨਹੀਂ ਹੋ? ਕੀ ਮੇਰੇ ਸਿਵਾ ਸੰਸਾਰ ਵਿਚ ਤੁਹਾਡੀ ਚਿੰਤਾ ਲਈ ਹੋਰ ਕੋਈ ਵੀ ਹੈ?

ਗੁਬਿੰਦ-ਹੈ ਕਿਉਂ ਨਹੀਂ! ਮੈਂ ਕਿਸੇ ਹੋਰ ਦੀ ਚਿੰਤਾ ਕਰ ਰਿਹਾ ਹਾਂ।

ਤਦ ਰਜਨੀ ਨੇ ਬੜੇ ਆਦਰ ਨਾਲ ਗੁਬਿੰਦ ਲਾਲ ਦਾ ਗਲ ਫੜ ਕੇ ਮੂੰਹ ਚੁੰਮ ਲਿਆ, ਅਰ ਹੌਲੀ ਹੌਲੀ ਮੁਸਕਰਾਂਦਿਆਂ ਪੁਛਿਆ ਕਹੋ ਨਾ, ਕੀਹਦੀ ਚਿੰਤਾ ਕਰ ਰਹੇ ਹੋ?

ਗੁਬਿਦ-ਤੈਨੂੰ ਦਸ ਕੇ ਕੀ ਹੋਵੇਗਾ?

ਰਜਨੀ-ਕਹੋ ਤੇ ਸਹੀ।


ਗੁਬਿਦ-ਤੂੰ ਗੁਸਾ ਕਰੇਂਂਗੀ।

ਰਜਨੀ--ਅਛਾ ਕਰਾਂਗੀ ਤਾਂ ਫਿਰ ਕੀ, ਤੁਸੀਂ ਕਹੋ ਤੇ ਸਹੀ।

ਗੁਬਿਦ-ਪਹਿਲੇ ਦੇਖ ਆ ਸਾਰੇ ਖਾ ਪੀ ਚੁਕੇ ਹਨ ਯਾਂ ਨਹੀਂ।

ਰਜਨੀ-ਅਛਾ ਦੇਖ ਔਂਦੀ ਹਾਂ ।........ ਤੁਸੀਂ ਕਹੋ ਤਾਂ ਸਹੀ ਉਹ ਕੋਣ ਹੈ?

ਗੁਬਿੰਦ-ਰਾਣੀ ਦੀ ਚਿੰਤਾ ਕਰ ਰਿਹਾ ਸਾਂ।

ਰਜਨੀ ਰਾਣੀ ਦੀ ਚਿੰਤਾ ਕਿਉਂ ਕਰ ਰਹੇ ਸੀ?

ਗੁਬਿੰਦ-ਮੇਂ ਨਹੀਂ ਜਾਣਦਾ।

ਰਜਨੀ-ਜਾਣਦੇ ਤੇ ਹੋ, ਦਸੋ ਵੀ।

ਗੁਬਿੰਦ-- ਕੀ ਆਦਮੀ ਆਦਮੀ ਦੀ ਚਿੰਤਾ ਨਹੀਂ ਕਰਦਾ?

ਰਜਨੀ-ਨਹੀਂ, ਜੋ ਜਿਸ ਨੂੰ ਪਿਆਰ ਕਰਦਾ ਹੈ ਉਹ ਉਸੇ

੬੫