ਦੀ ਚਿੰਤਾ ਕਰਦਾ ਹੈ। ਮੈਂ ਤੁਹਾਡੀ ਚਿੰਤਾ ਕਰਦੀ ਹਾਂ, ਅਰ ਤੁਸੀਂ ਮੇਰੀ।
ਗੁਬਿੰਦ-ਮੈਂ ਰਾਣੀ ਨੂੰ ਪਿਆਰ ਕਰਦਾ ਹਾਂ।
ਰਜਨੀ-ਬਿਲਕੁਲ ਝੂਠ, ਤੁਸੀਂ ਸਿਵਾਏ ਮੇਰੇ ਹੋਰ ਕਿਸੇ ਨੂੰ ਪਿਆਰ ਨਹੀਂ ਕਰਦੇ। ਸਚ ਦਸੋ, ਤੁਸੀਂ ਰਾਣੀ ਦੀ ਚਿੰਤਾ ਕਿਉਂ ਕਰ ਰਹੇ ਸੀ?
ਗੁਬਿੰਦ-ਕੀ ਵਿਧਵਾ ਨੂੰ ਮਛੀ ਖਾਣੀ ਚਾਹੀਦੀ ਹੈ?
ਰਜਨੀ-ਨਹੀਂ।
ਗੁਬਿੰਦ-ਹਛਾ,ਜੇਕਰ ਵਿਧਵਾ ਨੂੰ ਮਛੀ ਨਹੀਂ ਖਾਣੀ ਚਾਹੀਦੀ ਤਾਂ ਫਿਰ ਤਾਰੀ ਦੀ ਮਾਂ ਕਿਉਂ ਖਾਂਦੀ ਹੈ?
ਰਜਨੀ-ਉਹ ਤੇ ਭਰਿਸ਼ਟ ਏ, ਜੋ ਕੁਛ ਨਹੀਂ ਕਰਨਾ ਹੁੰਦਾ ਉਹ ਕਰਦੀ ਏ।
ਗੁਬਿੰਦ-ਫਿਰ ਮੈਂ ਵੀ ਭਰਿਸ਼ਟ ਹਾਂ, ਜੋ ਨਹੀਂ ਕਰਨਾ ਚਾਹੀਦਾ ਉਹ ਕਰਦਾ ਹਾਂ-ਰਾਣੀ ਨੂੰ ਪਿਆਰ ਕਰਦਾ ਹਾਂ।
ਰਜਨੀ ਨੇ ਜੋਰ ਦੀ ਗਬਿੰਦ ਲਾਲ ਦੀ ਗਲ ਉਤੇ ਚਪੇੜ ਮਾਰੀ ਅਰ ਬੜੇ ਗੁਸੇ ਵਿਚ ਆ ਕੇ ਬੋਲੀ: "ਮੈਂ ਸ੍ਰੀ ਮਤੀ ਰਜਨੀ ਹਾਂ, ਮੇਰੇ ਅਗੇ ਝੂਠੀ ਗਲ ਕਰ ਰਹੇ ਹੋ।"
ਗੁਬਿੰਦ ਲਾਲ ਨੇ ਹਾਰ ਮੰਨ ਲਈ। ਰਜਨੀ ਦੇ ਮੋਢੇ ਤੇ ਹਥ ਰਖ ਕੇ ਖਿੜੇ ਹੋਏ ਨੀਲ ਕਮਲ ਦੀ ਤਰਾਂ ਉਸ ਦੇ ਕੋਮਲ ਮੁਖੜੇ ਨੂੰ ਉਂਗਲੀਆਂ ਨਾਲ ਸਪਰਸ਼ ਕਰਦਾ ਹੋਇਆ ਪਿਆਰ ਭਾਵ ਨਾਲ ਬੋਲਿਆ-ਹਾਂ, ਰਜਨੀ, ਬਿਲਕੁਲ ਝੂਠੀ ਗਲ ਹੈ। ਮੈਂ ਰਾਣੀ ਨੂੰ ਪਿਆਰ ਨਹੀਂ ਕਰਦਾ, ਰਾਣੀ ਹੀ ਮੈਨੂੰ ਪਿਆਰ ਕਰਦੀ ਹੈ।
ਛੇਤੀ ਨਾਲ ਗੁਬਿੰਦ ਲਾਲ ਦੇ ਹਥ ਨੂੰ ਆਪਣੇ ਮੂੰਹ ਤੋਂ ਪਰੇ ਕਰਕੇ ਰਜਨੀ ਦੂਰ ਜਾ ਖਲੋਤੀ, ਹਫੀ ਹੋਈ ਬੋਲੀ-ਅਭਾਗੀ! ਬਾਂਦਰੀ!! ਜਾਂ ਤੇਰਾ ਸਤਿਆ ਨਾਸ ਹੋਏ!!
ਗੁਬਿੰਦ ਨੇ ਹਸ ਕੇ ਕਿਹਾ-ਅਜੇ ਹੁਣ ਤੋਂ ਹੀ ਏਨੀਆਂ ਗਾਲਾਂ
੬੬