ਕਿਉਂ ਦੇ ਰਹੀ ਹੈਂ? ਤੇਰੇ ਸਤ ਰਾਜ ਦੇ ਧਨ ਨੂੰ ਤੇ ਉਸ ਨੇ ਅਜੇ ਨਹੀਂ ਲੁਟਿਆ।
ਰਜਨੀ ਕੁਛ ਸ਼ਰਮਾ ਕੇ ਬੋਲੀ--ਕਿਸ ਤਰਾਂ ਹੋਸਲਾ ਕਰ ਸਕਦੀ ਹੈ ਉਹ ਲੁਟਨ ਦਾ! ਉਹ ਮੂੰਹ ਸੜੀ ਤੁਹਾਡੇ ਕੋਲ ਬਲੀ ਕਿਸਤਰਾਂ?
ਗੁਬਿੰਦ--ਠੀਕ ਕਹਿਦੀ ਹ ਰਜਨੀ, ਉਸ ਨੂੰ ਬੋਲਨਾ ਉਚਿਤ ਨਹੀਂ ਸੀ, ਇਹੋ ਤੇ ਮੈਂ ਸੋਚ ਰਿਹਾ ਸਾਂ। ਮੈਂ ਤੇ ਉਸ ਨੂੰ ਡੇਰਾ ਡੰਡਾ ਚੁਕ ਕੇ ਕਲਕੱਤੇ ਚਲੇ ਜਾਣ ਲਈ ਕਹਿ ਦਿੱਤਾ ਸੀ, ਉਸ ਦਾ ਤੇ ਸਾਰਾ ਖਰਚ ਵੀ ਮੈਂ ਦੇਣ ਵਾਸਤੇ ਕਹਿ ਦਿਤਾ ਸੀ।
ਰਜਨੀ-ਇਸ ਦੇ ਬਾਹਦ।
ਗੁਬਿੰਦ-ਇਸ ਦੇ ਬਾਹਦ ਉਹ ਤਿਆਰ ਨਹੀਂ ਹੋਈ।
ਰਜਨੀ-ਅਛਾ, ਕੀ ਮੈਂ ਉਸਨੂੰ ਇਕ ਸਲਾਹ ਦੇ ਸਕਦੀ ਹਾਂ?
ਗੁਬਿੰਦ-ਹਾਂ, ਹਾਂ, ਦੇ ਸਕਦੀ ਹੋ,ਪਰ ਪਹਿਲੇ ਉਹ ਸਲਾਹ ਮੈਂ ਸੁਨਣੀ ਚਾਹੁੰਦਾ ਹਾਂ।
ਰਜਨੀ-ਅਛਾ, ਸੁਨੋ।
ਇਹ ਕਹਿ ਕੇ ਰਜਨੀ ਨੇ ਬੀਰੀ ਨਾਂ ਦੀ ਇਕ ਦਾਸੀ ਨੂੰ ਸਦਿਆ।
ਅਵਾਜ ਸੁਣ ਕੇ ਬੀਰੀ ਅੰਦਰ ਆਈ। ਰੰਗ ਉਸ ਦਾ ਤਵੇ ਦਾ ਦੂਜਾ ਪਾਸਾ ਸੀ। ਪੈਰਾਂ ਵਿਚ ਦੋ ਮੋਟੇ ਮੋਟੇ ਕੜੇ ਸੁਭਾਇਮਾਨ ਸਨ। ਆ ਕੇ ਸਾਮਨੇ ਖਲੋ ਗਈ। ਉਸ ਨੂੰ ਦੇਖ ਕੇ ਰਜਨੀ ਬੋਲੀ-ਬੀਰੀ, ਤੂੰ ਇਸ ਵੇਲੇ ਰਾਣੀ ਦੇ ਘਰ ਜਾਵੇਂਗੀ?
ਬੀਰੀ-ਕਿਉਂ ਨਹੀਂ, ਕੀ ਕਹਿਣੈ ਉਸ ਨੂੰ?
ਰਜਨੀ--ਉਸ ਨੂੰ ਜਾ ਕੇ ਕਹੋ ਕਿ ਰਜਨੀ ਕਹਿੰਦੀ ਹੈ ਤੂੰ ਡੁਬ ਮਰ! ਡੁਬ ਮਰ!! ਡੁਬ ਮਰ!!!
"ਸਿਰਫ ਏਹੋ? ਜਾਂਦੀ ਹਾਂ।” ਇਹ ਕਹਿ ਛਨ ਛਨ ਕਰਦੀ ਹੋਈ ਬੀਰੀ ਬਾਹਰ ਚਲੀ ਗਈ। ਰਜਨੀ ਬੋਲੀ--ਜੋ ਕੁਛ ਉਹ ਕਹੇ
੬੭