ਪੰਨਾ:ਵਸੀਅਤ ਨਾਮਾ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੈਨੂੰ ਆ ਦਸੀਂ।
"ਅਛਾ" ਕਹਿਕੇ ਬੀਰੀ ਚਲੀ ਗਈ । ਥੋੜੇ ਚਿਰ ਪਿਛੋਂ ਆ ਕੇ ਬੋਲੀ-"ਮੈਂ ਕਹਿ ਆਈ ਹਾਂ।"
ਰਜਨੀ--ਉਸ ਨੇ ਕੀ ਕਿਹਾ ?
ਬੀਰੀ-ਉਸ ਨੇ ਕਿਹਾ ਏ ਰਜਨੀ ਨੂੰ ਕਹੋ ਕਿ ਇਸ ਦਾ ਉਪਾ ਵੀ ਦਸ ਦੇਣਾ ਸੀ ।
ਰਜਨੀ-ਫਿਰ ਜਾ ਅਰ ਕਹੋ: ਸ਼ਾਮ ਨੂੰ ਬਾਰੂਨੀ ਤਲਾ ਤੇ ਘੜੇ ਨੂੰ ਰਸੀ ਬੰਨ ਕੇ । ਸਮਝ ਗਈ ਨਾ ?
ਬੀਰੀ-ਜੀ ਹਾਂ ।
ਬੀਰੀ ਫਿਰ ਕਹਿ ਕੇ ਮੁੜ ਆਈ । ਰਜਨੀ ਨੇ ਪੁਛਿਆ--ਬਾਰੁਨੀ ਤਲਾ ਦੀ ਗਲ ਕਹਿ ਦਿਤੀ ਨਾ ?
ਬੀਰੀ-ਹਾਂ, ਕਹਿ ਦਿਤੀ ਸੀ।
ਰਜਨੀ-ਉਸ ਨੇ ਕੁਛ ਕਿਹਾ ?
ਬੀਰੀ-ਉਸ ਨੇ ਕਿਹਾ ਸੀ, ਬਹੁਤ ਅਛਾ।
ਗੁਬਿੰਦ ਲਾਲ ਬੋਲਿਆ-ਇਹ ਕੀ ਕੀਤਾ, ਰਜਨੀ ? .
ਰਜਨੀ ਨੇ ਕਿਹਾ--ਇਹ ਸੋਚ ਵੀ ਨਾ, ਉਹ ਮਰੇਗੀ ਨਹੀਂ। ਜੋ ਤੁਹਾਨੂੰ ਦੇਖ ਕੇ ਮਸਤ ਹੋਈ ਹੈ ਉਹ ਕਦੀ ਮਰ ਸਕਦੀ ਹੈ ?


੬੮