ਪੰਨਾ:ਵਸੀਅਤ ਨਾਮਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਲਵਾਂ ਕਾਂਡ

ਗੁਬਿੰਦ ਲਾਲ ਨੇ ਝੱਟ ਤਲਾ ਵਿਚ ਛਾਲ ਕਢ ਮਾਰੀ ਅਰ ਰਾਣੀ ਨੂੰ ਬਾਹਰ ਕਢ ਲਿਆਂਦਾ। ਉਸ ਨੇ ਇਹ ਜਾਨਣ ਲਈ ਕਿ ਰਾਣੀ ਜੀਊਂਦੀ ਹੈ ਯਾ ਮਰ ਗਈ, ਫੁਲਵਾੜੀ ਵਿਚੋਂ ਇਕ ਮਾਲੀ ਨੂੰ ਅਵਾਜ਼ ਦਿਤੀ। ਮਾਲੀ ਦੀ ਸਹਾਇਤਾ ਨਾਲ ਗੁਬਿੰਦ ਲਾਲ ਨੇ ਰਾਣੀ ਨੂੰ ਫੁਲਵਾੜੀ ਦੀ ਇਕਾਂਤ ਜਗਾ ਵਿਚ ਲੈ ਜਾ ਕੇ ਲਿਟਾ ਦਿੱਤਾ। ਏਥੇ ਸਿਰਫ ਰਜਨੀ ਹੀ ਔਂਦੀ ਸੀ, ਦੂਸਰੀ ਕਿਸੇ ਔਰਤ ਦਾ ਇਥੇ ਪ੍ਰਛਾਵਾਂ ਤਕ ਨਹੀਂ ਸੀ ਪੈਂਦਾ, ਯਾ ਅਜ ਰਾਣੀ ਆਈ ਹੈ। ਉਸ ਦੇ ਕਾਲੇ ਕਾਲੇ ਲੰਮੇ ਵਾਲਾਂ ਵਿਚੋਂ ਪਾਣੀ ਚੋ ਰਿਹਾ ਸੀ ਮਾਨੋ ਕਾਲੇ ਅਕਾਸ਼ ਉਤੋਂ ਮੀਂਹ ਦੀ ਬਾਰਸ਼ ਹੋ ਰਹੀ ਹੈ। ਅਖਾਂ ਬੰਦ ਸਨ, ਮੀਟੀਆਂ ਹੋਈਆਂ ਅਖਾਂ ਉਤੇ ਪਾਣੀ ਦੀਆਂ ਕੁਛ ਬੂੰਦਾਂ ਪੈ ਕੇ ਹੋਰ ਵੀ ਸੁੰਦਰ ਲਗਦੀਆਂ ਸਨ। ਉਸ ਮੂੰਹ ਉਤੇ ਨਾ ਭੈ ਸੀ ਨ ਲਜਿਆ, ਸੁੰਦਰ ਸੇ ਵਰਗੀਆਂ ਗੱਲਾਂ ਅਰ ਬੁਲਾਂ ਤੇ ਮਿਠੀ ਮੁਸਕਾਨ ਸੀ। ਇਹ ਦੇਖ ਕੇ ਗੁਬਿੰਦ ਲਾਲ ਦੀਆਂ ਅਖਾਂ ਵਿਚ ਜਲ ਭਰ ਆਇਆ। ਗੁਬਿੰਦ ਲਾਲ ਨੇ ਕਿਹਾ-ਹਾਏ! ਹਾਏ!! ਵਿਧਾਤਾ ਨੇ ਇਸ ਨੂੰ ਇਤਨਾ ਸੁੰਦਰ ਰੂਪ ਦੇਕੇ ਕਿਉਂ ਭੇਜਿਆ ਸੀ! ਜੇ ਇਸਨੂੰ ਰੂਪ ਦਿਤਾ ਹੀ ਸੀ ਤਾਂ ਫਿਰ ਸੁਖ ਦੇਣ ਵੇਲੇ ਕਿਥੇ ਚਲਾ ਗਿਆ ਸੈਂ?

ਇਸ ਸੁੰਦਰੀ ਦੇ ਆਤਮਘਾਤ ਦਾ ਮੂਲ ਕਾਰਣ ਆਪਣੇ ਆਪ ਨੂੰ ਸਮਝਕੇ ਗੁਬਿੰਦ ਲਾਲ ਦੀ ਛਾਤੀ ਪਾਟਨ ਲਗੀ।

ਸੋਚਿਆ-ਜੇ ਰਾਣੀ ਦਾ ਕੁਛ ਕੁਛ ਸਾਹ ਚਲ ਰਿਹਾ ਹੈ ਤਾਂ ਇਸ ਨੂੰ ਬਚਾਨਾ ਚਾਹੀਦਾ ਹੈ। ਪਾਨੀ ਦੇ ਡੁਬੇ ਨੂੰ ਕਿਸਤਰਾਂ ਬਚਾਨਾ ਚਾਹੀਦਾ ਹੈ ਗੁਬਿੰਦ ਲਾਲ ਨੂੰ ਇਹ ਕੁਛ ਕੁਛ ਪਤਾ ਸੀ। ਪੇਟ ਦਾ

੭੧