ਪੰਨਾ:ਵਸੀਅਤ ਨਾਮਾ.pdf/73

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਾਨੀ ਸਹਿਜੇ ਹੀ ਦੋ ਚਾਰ ਵਾਰ ਹਿਲਾ ਜੁਲਾ ਕੇ ਗੁਬਿੰਦ ਲਾਲ ਨੇ ਬਾਹਰ ਕਢ ਲਿਆ, ਪਰ ਸਾਹ ਫਿਰ ਵੀ ਨ ਚਲਿਆ।

ਗੁਬਿੰਦ ਲਾਲ ਜਾਣਦਾ ਸੀ ਕਿ ਬੇਹੋਸ਼ ਦੀਆਂ ਦੋਵੇਂ ਬਾਹਾਂ ਉਪਰ ਕਰਨ ਨਾਲ ਅੰਦਰਲਾ ਵਾਯੂ ਭੰਡਾਰ ਫੈਲਦਾ ਏ ਅਰ ਉਸੇ ਵੇਲੇ ਰੋਗੀ ਦੇ ਮੂੰਹ ਉਤੇ ਫੂਕ ਮਾਰਦੀ ਹੈ। ਫੇਰ ਬਾਹਾਂ ਨੂੰ ਹੋਲੀ ਹੋਲੀ ਹੇਠਾਂ ਲਿਆਨ ਨਾਲ ਵਾਯੂ ਸੁੰਗੜਦਾ ਹੈ। ਫੂਕ ਮਾਰੀ ਹੋਈ ਹਵਾ ਆਪਣੇ ਆਪ ਹੀ ਬਾਹਰ ਨਿਕਲਦੀ ਹੈ। ਏਸੇ ਤਰਾਂ ਘੜੀ ਮੁੜੀ ਕਰਨ ਨਾਲ ਸਾਹ ਔਣ ਲਗ ਜਾਂਦਾ ਹੈ। ਰਾਣੀ ਲਈ ਵੀ ਇਹ ਕਰਣਾ ਹੋਵੇਗਾ। ਦੋਵੇਂ ਬਾਵਾਂ ਉਤਾਂਹ ਚੁਕ ਕੇ ਉਸ ਦੇ ਮੂੰਹ ਤੇ ਫੂਕ ਮਾਰਨੀ ਹੋਵੇਗੀ। ਇਹ ਬੜੀ ਕਰੜੀ ਸਮਸਿਆ ਹੈ, ਇਹ ਸਭ ਕੁਛ ਕੌਣ ਕਰੇਗਾ?

ਗੁਬਿੰਦ ਲਾਲ ਦੀ ਸਹਾਇਤਾ ਕਰਨ ਵਾਲਾ ਸਿਰਫ ਇਕ ਮਾਲੀ ਸੀ। ਫੁਲਵਾੜੀ ਦੇ ਹੋਰ ਨੌਕਰ ਚਾਕਰ ਤੇ ਪਹਿਲੇ ਹੀ ਘਰ ਚਲੇ ਗਏ ਸਨ। ਗੁਬਿੰਦ ਲਾਲ ਨੇ ਕਿਹਾ-ਮੈਂ ਇਸਦੀਆਂ ਬਾਹਾਂ ਉਪਰ ਚੁਕਦਾ ਹਾਂ ਅਰ ਤੂੰ ਇਸਦ ਮੁੰਹ ਤੇ ਫੂਕ ਮਾਰ।

ਮੂੰਹ 'ਚ ਫੂਕ ਮਾਰਾਂ! ਲਾਲ ਬੁਲਾਂ ਉਤੇ ਇਕ ਕਰੂਪ ਜਿਹਾ ਮਾਲੀ ਫੂਕ ਮਾਰੇ! ਨਹੀਂ, ਨਹੀਂ, ਬਾਬੂ ਜੀ, ਇਹ ਨਹੀਂ ਹੋ ਸਕਦਾ।

ਜੇ ਮਾਲਕ ਮਾਲੀ ਨੂੰ ਪੱਥਰ ਖਾਣ ਲਈ ਕਹਿੰਦਾ ਤਾਂ ਉਹ ਮਾਲਕ ਦੀ ਖਾਤਰ ਇਹ ਕਰਨ ਨੂੰ ਤਿਆਰ ਸੀ, ਪਰ ਚੰਦ ਜਹੇ ਮੂੰਹ ਉਤੇ ਉਹ ਫੂਕ ਕਿਸਤਰਾਂ ਮਾਰੇ। ਮਾਲੀ ਨੇ ਸਾਫ ਸਾਫ ਕਹਿ ਦਿਤਾ ਕਿ ਮੈਂ ਮੂੰਹ ਤੇ ਫੂਕ ਬਿਲਕੁਲ ਨਹੀਂ ਮਾਰਾਂਗਾ।

ਮਾਲੀ ਨੇ ਠੀਕ ਹੀ ਕਿਹਾ ਸੀ। ਜੇ ਉਹ ਉਸ ਸੁੰਦਰ ਲਾਲ ਸੂਹੇ ਬੁਲਾਂ ਉਤੇ ਫੂਕ ਮਾਰ ਦਿੰਦਾ ਤਾਂ ਦੂਜੇ ਦਿਨ ਰਾਜੀ ਹੋ ਕੇ ਰਾਣੀ ਜਦੋਂ ਤਲਾ ਤੋਂ ਪਾਣੀ ਲੈਣ ਔਂਦੀ ਮਾਲੀ ਵਲ ਦੇਖਦੀ ਜਾਂਦੀ ਤਾਂ ਮਾਲੀ ਆਪਣਾ ਕੰਮ ਕਰਣਾ ਭੁਲ ਤਲਾ ਵਿਚ ਛਾਲ ਕਢ ਮਾਰਦਾ। ਪਤਾ ਨਹੀਂ ਮਾਲੀ ਨੇ ਐਨੀ ਸੋਚ ਵਿਚਾਰ ਕੀਤੀ ਜਾਂ ਨਹੀਂ। ਪਰ

੭੨