ਪੰਨਾ:ਵਸੀਅਤ ਨਾਮਾ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਉਹ ਫੂਕ ਮਾਰਨ ਲਈ ਰਾਜੀ ਨ ਹੋਇਆ । ਅਖੀਰ ਗੁਬਿੰਦ ਲਾਲ ਨੇ ਕਿਹਾ-ਅਛਾ, ਤੂੰ ਇਸਦੀਆਂ ਬਾਹਵਾਂ ਉਪਰ ਚੁਕੀ ਰਖ, ਮੈਂ ਫੂਕ ਮਾਰਦਾ ਹਾਂ। ਇਸਦੇ ਬਾਹਦ ਬਾਹਵਾਂ ਨੂੰ ਹਲੀ ਹੋਲੀ ਹੇਠਾਂ ਲੈ ਆਵੀਂ। ਮਾਲੀ ਨੇ ਇਹ ਸਵੀਕਾਰ ਕਰ ਲਿਆ। ਉਸਨੇ ਬਾਹਵਾਂ ਨੂੰ ਹੋਲੀ ਹੋਲੀ ਉਪਰ ਚੁਕਿਆ। ਤਦ ਗੁਬਿੰਦ ਲਾਲ ਨੇ ਰਾਣੀ ਦੇ ਲਾਲ ਸੂਹੇ ਬੁੱਲਾਂ ਉਤੇ ਆਪਣੇ ਕੋਮਲ ਬੁਲ ਰਖੇ ਤੇ ਫੂਕ ਮਾਰੀ।

ਮਾਲੀ ਰਾਣੀ ਦੇ ਦੋਵਾਂ ਹਥਾਂ ਨੂੰ ਥਲੇ ਲੈ ਆਇਆ। ਫਿਰ ਉਪਰ ਉਠਾਏ ਅਰ ਗੁਬਿੰਦ ਲਾਲ ਨੇ ਫੂਕ ਮਾਰੀ । ਇਸੇ ਤਰਾਂ ਕਈ ਵਾਰ ਕੀਤਾ ਗਿਆ। ਦੋ ਤਿੰਨ ਘੰਟੇ ਇਸੇ ਤਰਾਂ ਕਰਨ ਦੇ ਬਾਹਦ ਰਾਣੀ ਦਾ ਸਾਹ ਚਲਣ ਲਗਾ। ਰਾਣੀ ਬਚ ਗਈ।


 

ਸਤਾਰਵਾਂ ਕਾਂਡ

ਜਦ ਰਾਣੀ ਦਾ ਸਾਹ ਚਲਣ ਲਗ ਪਿਆ ਤਾਂ ਗੁਬਿੰਦ ਲਾਲ ਨੇ ਉਸਨੂੰ ਦਵਾ ਪਿਆਈ । ਦਵਾ ਖਾਣ ਨਾਲ ਰਾਣੀ ਵਿਚ ਤਾਕਤ ਔਣ ਲਗੀ। ਉਸ ਨੇ ਦੇਖਿਆ-ਸੁੰਦਰ ਸਜੇ ਘਰ ਵਿਚ ਝਰੋਖੇ ਵਿਚੋਂ ਹੋਲੀ ਹੋਲੀ ਹਵਾ ਆ ਰਹੀ ਹੈ । ਇਕ ਪਾਸੇ ਆਲੇ ਵਿਚ ਦੀਵਾ ਬਲ ਰਿਹਾ ਹੈ । ਅਰ ਦੁਜੇ ਪਾਸੇ ਹਿਰਦੇ ਵਿਚ ਜੀਵਨ ਦੀਪ ਬਲ ਰਿਹਾ ਹੈ। ਇਕ ਪਾਸੇ ਗਬਿੰਦ ਲਾਲ ਦੀ ਦਿਤੀ ਹੋਈ ਸੰਜੀਵਨ ਖਾ ਕੇ ਉਹ ਹੋਸ਼ ਵਿਚ ਆ ਰਹੀ ਸੀ ਅਰ ਦੂਜੇ ਪਾਸੇ ਗੁਬਿੰਦ ਲਾਲ ਦੀਆਂ ਮਿਠੀਆਂ ਮਿਠੀਆਂ ਗਲਾਂ ਸੁਣ ਕੇ ਪ੍ਰਸੰਨ ਹੋ ਰਹੀ ਸੀ। ਪਹਿਲੇ ਸਾਹ ਲਿਆ, ਫਿਰ ਹੋਸ਼ ਆਈ । ਫਿਰ ਅਖਾਂ ਖੁਲੀਆ ਅਰ ਯਾਦ

੭੩