ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਣੀ-ਨਹੀਂ ਮੈਂ ਆਪੇ ਚਲੀ ਜਾਵਾਂਗੀ।

ਗੁਬਿੰਦ ਲਾਲ ਸਮਝ ਗਿਆ-ਇਸ ਵਿਚ ਤਕਲੀਫ ਹੀ ਕੀ ਏ। ਉਸ ਨੇ ਫਿਰ ਕੁਛ ਨਹੀਂ ਕਿਹਾ। ਰਾਣੀ ਇਕੱਲੀ ਚਲੀ ਗਈ।

ਇਸਦੇ ਪਿਛੋਂ ਗੁਬਿਦ ਲਾਲ ਉਸ ਸੁੰਨੀ ਜਗ੍ਹਾ ਤੇ ਲੰਮਾ ਪੈ ਐ ਜ਼ਮੀਨ ਵਿਚ ਮੂੰਹ ਲੁਕਾ ਕੇ ਰੋਣ ਲਗ ਪਿਆ। ਹਾਏ ਨਾਥ! ਹਾਏ ਨਾਥ! ਮੈਨੂੰ ਇਸ ਬਿਪਤਾ ਤੋਂ ਬਚਾਓ! ਤੁਹਾਡੇ ਬਲ ਨ ਦੇਣ ਤੇ ਮੈਂ ਇਸ ਬਿਪਤਾ ਤੋਂ ਕਿਸੇ ਤਰਾਂ ਛੁਟਕਾਰਾ ਨਹੀਂ ਪਾ ਸਕਦਾ। ਮੈਂ ਮਰਾਂਗਾ, ਰਜਨੀ ਮਰੇਗੀ। ਤੁਸੀਂ ਮੇਰੇ ਹਿਰਦੇ ਵਿਚ ਵਸੋ। ਤੁਹਾਡੇ ਹੀ ਬਲ ਨਾਲ ਮੈਂ ਇਸ ਬਿਪਤਾ ਤੋਂ ਛੁਟਕਾਰਾ ਪਾਵਾਂਗਾ।


ਅਠਾਰਵਾਂ ਕਾਂਡ

ਗੁਬਿੰਦ ਲਾਲ ਦੇ ਘਰ ਪਹੁੰਚਣ ਤੇ ਰਜਨੀ ਨੇ ਪੁਛਿਆ- ਅਜ ਏਨੀ ਰਾਤ ਗਈ ਤਕ ਫੁਲਵਾੜੀ ਵਿਚ ਕੀ ਕਰਦੇ ਰਹੇ?

ਗੁਬਿੰਦ-ਕਿਉਂ ਪੁਛ ਰਹੀ ਏਂਂ? ਅਗੇ ਕਦੀ ਨਹੀਂ ਸਾਂ ਉਥੇ ਰਿਹਾ?

ਰਜਨੀ-ਰਹਿੰਦੇ ਤੇ ਸਾਉ, ਪਰ ਅਜ ਤੁਹਾਡਾ ਮੂੰਹ ਦੇਖ ਕੇ ਦੀ ਗਲ ਤੋਂ ਪਤਾ ਲਗਦਾ ਹੈ ਕਿ ਅਜ ਕੁਛ ਨ ਕੁਛ ਜ਼ਰੂਰ ਹੀ ਹੋਇਆ ਹੈ।

ਗੁਬਿੰਦ-ਕਿਉਂ, ਕੀ ਹੋਇਆ ਏ? ਤੁਹਾਡੇ ਨ ਕਹਿਣ ਤੇ ਮੈਂ ਕੀ

੭੫