ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਰਹੀ ਹਾਂ, ਮੈਂ ਬੜੀ ਦੁਸ਼ਟ ਹੋ ਗਈ ਹਾਂ, ਸਵਾਮੀ ਦੇਖ ਕੇ ਗੁਸਾ ਕਰਨਗੇ।

ਰਜਨੀ ਰੋਂਦੀ ਹੋਈ ਬਾਹਰ ਨਿਕਲ ਗਈ ਅਰ ਇਕ ਕੋਨੇ ਵਿਚ ਬੈਠ ਅਨੰਦਾ ਮਗਲ ਪੜਨ ਲਗ ਪਈ। ਕਿਸ ਦੇ ਸਿਰ ਕੀ ਬੀਤੀ ਇਹ ਤੇ ਮੈਂ ਨਹੀਂ ਕਹਿ ਸਕਦਾ, ਪਰ ਰਜਨੀ ਦੇ ਦਿਲ ਅੰਦਰੋਂ ਉਹ ਕਾਲਾ ਬਦਲ ਕਿਸੇ ਤਰਾਂ ਵੀ ਲੋਪ ਨ ਹੋਇਆ।


ਉਨੀਵਾਂ ਕਾਂਡ

ਗੁਬਿੰਦ ਲਾਲ ਬਾਬੂ ਆਪਣੇ ਤਾਏ ਨਾਲ ਕੰਮ ਕਾਰ ਦੀ ਗਲ ਬਾਤ ਕਰਨ ਲਗਾ। ਗਲ ਬਾਤ ਦੇ ਬਹਾਨੇ ਉਹ ਪੁਛਨ ਲਗਾ ਕਿ ਕਿਸ ਜਿਮੀਦਾਰੀ ਦੀ ਕੀ ਅਵਸਥਾ ਹੈ। ਕ੍ਰਿਸ਼ਨ ਕਾਂਤ ਨੇ ਜਿਮੀਦਾਰੀ ਦੇ ਕੰਮਾਂ ਨਾਲ ਗੁਬਿੰਦ ਲਾਲ ਦੀ ਦਿਲਚਸਪੀ ਦੇਖ ਖੁਸ਼ ਹੋਕੇ ਕਿਹਾ-ਏਸੇ ਤਰਾਂ ਜੇ ਤੂੰ ਰੋਜ ਥੋੜਾ ਥੋੜਾ ਦੇਖੇਂਂ ਸੁਨੇ ਤਾਂ ਬਹੁਤ ਚੰਗਾ ਹੋਵੇ। ਤੂੰ ਹੀ ਦਸ ਕਿ ਮੈਂ ਹੁਣ ਹੋਰ ਕਿਨਾ ਕੁ ਚਿਰ ਜੀਵਾਂਗਾ? ਜੇ ਹੁਣ ਤੋਂ ਹੀ ਤੂੰ ਸਭ ਕੁਛ ਦੇਖ ਸੁਣ ਨਹੀਂ ਲਵੇਂਗਾ, ਤਾਂ ਮੇਰੇ ਮਰਨ ਤੇ ਤੂੰ ਕੁਛ ਵੀ ਸਮਝ ਨਹੀਂ ਸਕੇਂਗਾ। ਮੈਂ ਤੇ ਬੁਢਾ ਹੋ ਗਿਆ ਹਾਂ, ਕਿਤ ਜਾ ਵੀ ਨਹੀਂ ਸਕਦਾ। ਪਰ ਬਿਨਾ ਦੇਖ ਰੇਖ ਕੀਤੇ ਸਾਰੇ ਮਹਾਲ ਖਰਾਬ ਹੋ ਗਏ ਹਨ।

ਗੁਬਿੰਦ ਲਾਲ ਨੇ ਕਿਹਾ-ਤੁਸੀਂ ਕਹੋ ਤਾਂ ਮੈਂ ਜਾ ਸਕਦਾ ਹਾਂ। ਮੇਰੀ ਵੀ ਇਹ ਇਛਿਆ ਹੈ ਕਿ ਇਕ ਵਾਰ ਮੈਂ ਸਾਰੇ ਮਹਾਲ ਦੇਖ ਆਵਾਂ।

ਕ੍ਰਿਸ਼ਨ ਕਾਂਤ ਪ੍ਰਸੰਨ ਹੋ ਕੇ ਬੋਲਿਆ-ਮੈਂ ਇਹ ਸੁਣ ਕੇ ਬੜਾ

੭੭