ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/81

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਕੀਵਾਂ ਕਾਂਡ

ਬੀਰੀ ਨੇ ਮਨ ਵਿਚ ਸੋਚਿਆ-ਘੋਰ ਕਲੂ ਕਾਲ ਹੈ। ਇਕ ਛੋਟੀ ਜਹੀ ਬਚੀ ਮੇਰੀ ਗਲ ਦਾ ਇਤਬਾਰ ਨਹੀਂ ਕਰਦੀ। ਬੀਰੀ ਦਾ ਰਜਨੀ ਨਾਲ ਕੋਈ ਗੁਸਾ ਨਹੀਂ ਸੀ। ਉਹ ਸਿਰਫ ਉਸ ਦੀ ਭਲਾਈ ਚਾਹੁੰਦੀ ਸੀ, ਬੁਰਾਈ ਨਹੀਂ। ਤਾਂ ਵੀ ਰਜਨੀ ਨੇ ਉਸ ਦੀ ਗਲ ਨ ਸੁਨੀ। ਇਹ ਉਸ ਲਈ ਅਸਹਿ ਸੀ। ਤਦ ਬੀਰੀ, ਕਛ ਵਿਚ ਘੜਾ ਦਬਾ ਬਾਰੂਨੀ ਤਲਾ ਵਲ ਤੁਰ ਪਈ।

ਹਰੀ ਨਾਂ ਦੀ ਠਕੁਰਾਨੀ ਬਾਬੂਆਂ ਦੇ ਘਰ ਇਕ ਰਸਈ ਦਾਰਨ ਸੀ। ਉਸ ਵੇਲੇ ਉਹ ਨਹਾ ਕੇ ਆ ਰਹੀ ਸੀ। ਪਹਲੇ ਪਹਲ ਉਸੇ ਨਾਲ ਮੁਲਾਕਾਤ ਹੋਈ। ਹਰੀ ਨੂੰ ਦੇਖ ਬੀਰੀ ਆਪਣੇ ਆਪ ਹੀ ਕਹਿਣ ਲਗੀ: ਕਹਾਵਤ ਏ-ਜਿਸ ਦੇ ਲਈ ਚੋਰੀ ਕਰ ਉਹੋ ਕਹੇ ਕਿ ਤੂੰ ਚੋਰ ਏਂਂ। ਹੁਣ ਵਡੇ ਆਦਮੀਆਂ ਦਾ ਕੰਮ ਨਹੀਂ ਹੋ ਸਕਦ। ਕਦੋਂ ਕਿਸੇ ਦਾ ਦਿਮਾਗ ਵਿਗੜ ਜਾਣਾ ਏ ਕਿਸੇ ਨੂੰ ਪਤਾ ਨਹੀਂ।

ਹਰੀ ਨੂੰ ਕੁਛ ਝਗੜੇ ਦੀ ਮੁਸ਼ਕ ਆਈ। ਭਿਜੇ ਕਪੜੇ ਨੂੰ ਸਜੇ ਹਥ ਤੋਂ ਚੁਕ ਖਬੇ ਹਥ ਤੇ ਰਖ ਕੇ ਉਸ ਪੁਛਿਆ-ਕੀ ਗਲ ਹੈ, ਬੀਰੀ?

ਤਦ ਬੀਰੀ ਨੇ ਦਿਲ ਦਾ ਗੁਬਾਰ ਕਢਿਆ। ਬੋਲੀ-ਦੇਖ ਨਾ, ਸਾਰੇ ਪਿੰਡ ਦੀਆਂ ਮੂੰਹ ਸੜੀਆਂ ਬਾਬੂ ਦੀ ਫੁਲਵਾੜੀ ਵਿਚ ਫਿਰਨ ਜਾਣਗੀਆਂ ਤਾਂ ਕੀ ਅਸੀਂ ਨੋਕਰ ਹੋ ਕੇ ਮਾਲਕ ਨੂੰ ਇਹ ਨੇ ਕਹਾਂਗੇ?

ਹਰੀ-ਗਲ ਕੀ ਏ? ਕੋਣ ਗਈ ਸੀ ਬਾਬੂ ਦੀ ਫੁਲਵਾੜੀ ਵਿਚ ਫਿਰਨ?

੮੨