ਪੰਨਾ:ਵਸੀਅਤ ਨਾਮਾ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੋਲੀ: ਕੀ ਸਚ ਹੈ? ਤਦ ਵਿਨੋਦਨੀ ਬਾਹਾਂ ਉਪਰ ਕਰਦੀ ਹੋਈ ਬਚੇ ਨੂੰ ਗੋਦ ਵਿਚ ਲੈ ਕੇ ਬੈਠਦੀ ਹੋਈ ਬਲੀ-ਅਜੀ, ਉਹੋ ਰਾਣੀ ਦੀ ਗਲ ਕਹਿੰਦੀ ਹਾਂ।

ਰਜਨੀ ਵਿਨੋਦਨੀ ਨਾਲ ਕੁਛ ਬੋਲ ਨ ਸਕੀ, ਉਸ ਨੇ ਵਿਨੋਦਨੀ ਦੇ ਬਚੇ ਨੂੰ ਲੈ ਕੇ ਰੁਵਾ ਦਿਤਾ। ਬਚੇ ਨੂੰ ਰੋਂਦਾ ਦੇਖ ਵਿਨੋਦਨੀ ਦੁਧ ਚੁੰਘ ਦੀ ਹੋਈ ਆਪਣੇ ਘਰ ਆ ਗਈ।

ਵਿਨੋਦਨੀ ਦੇ ਪਿਛੋਂ ਸ਼ਾਂਤੀ ਨੇ ਆ ਕੇ ਕਿਹਾ-ਰਜਨੀ ਬਹੂ, ਮੈਂ ਕਹਿੰਦੀ ਵੀ ਹਾਂ ਤੇ ਕਿਹਾ ਵੀ ਹੈ ਕਿ ਗੁਬਿੰਦ ਲਾਲ ਬਾਬੂ ਦੀ ਕੋਈ ਦਵਾ ਕਰੋ। ਤੂੰ ਹਜ਼ਾਰ ਚੰਗੀ ਬਨਦੀ ਹੈਂ, ਪਰ ਤੇਰਾ ਰੰਗ ਗੋਰਾ ਨਹੀਂ ਏ। ਪੁਰਸ਼ਾਂ ਦੇ ਮਨ ਦਾ ਪਤਾ ਉਹਨਾਂ ਦੀਆਂ ਗਲਾਂ ਤੋਂ ਨਹੀਂ ਲਗਦਾ, ਉਹਨਾਂ ਨੂੰ ਰੂਪ ਗੁਣ ਵੀ ਚਾਹੀਦਾ ਹੈ। ਤੇ ਭਲਾ ਦਸ ਨ ਰਾਣੀ ਵਿਚ ਕਿਥ ਦੀ ਅਕਲ ਆ ਗਈ?

ਰਜਨੀ ਨੇ ਕਿਹਾ-ਰਾਣੀ ਦੀ ਅਕਲ ਦਾ ਕੀ ਮਤਲਬ?

ਸ਼ਾਂਤੀ ਮਥੇ ਤੇ ਹਥ ਮਾਰ ਕੇ ਬੋਲੀ-ਹਤ ਤੇਰੀ! ਏਨੇ ਲੋਕਾਂ ਨੇ ਸੁਣ ਲਿਆ ਪਰ ਤੂੰ ਅਜ ਤਕ ਨਹੀਂ ਸੁਨਿਆ, ਗੁਬਿਦ ਲਾਲ ਬਾਬੂ ਨੇ ਰਾਣੀ ਨੂੰ ਸਤ ਹਜ਼ਾਰ ਰੁਪਏ ਦੇ ਗਹਿਣੇ ਦਿਤੇ ਹਨ?

ਸ਼ਾਂਤੀ ਦੇ ਚਲੇ ਜਾਣ ਤੋਂ ਬਾਹਦ ਕਾਮਨੀ, ਰਮਨੀ, ਸ਼ਾਰਦਾ, ਪ੍ਰੇਮਦਾ, ਸੁਖਦਈ, ਵਰਦਈ, ਕਮਲਾ, ਵਿਮਲਾ, ਸ਼ੀਤਲਾ, ਸੁਰ ਬਾਲਾ, ਗਿਰ ਬਾਲਾ, ਬ੍ਰਿਜ ਬਾਲਾ, ਸ਼ੈਲ ਬਾਲਾ ਆਦਿਕ ਇਕ ਇਕ ਦੋ ਦੋ ਮਿਲ ਕੇ ਆਈਆਂ ਅਰ ਰਜਨੀ ਨੂੰ ਕਹਿ ਕੇ ਚਲੀਆਂ ਗਈਆਂ ਕਿ ਤੇਰੇ ਪਤੀ ਹੁਰੀਂਂ ਰਾਣੀ ਨੂੰ ਪਿਆਰ ਕਰਦੇ ਹਨ। ਕੀ ਬੁਢੀ ਕੀ ਜਵਾਨ ਸਭ ਨੇ ਇਹੋ ਕਿਹਾ-ਇਸ ਵਿਚ ਅਸਚਰਜ ਦੀ ਗਲ ਹੀ ਕੀ ਹੈ? ਗੁਬਿੰਦ ਲਾਲ ਬਾਬੂ ਦਾ ਰੂਪ ਦੇਖ ਕੇ ਕੋਣ ਨਹੀਂ ਮੋਹੀ ਜਾਂਦੀ, ਅਰ ਰਾਣੀ ਦਾ ਰੂਪ ਦੇਖ ਕੇ ਉਹ ਕਿਦਾਂ ਨਾ ਮੰਨੇ ਜਾਂਦੇ? ਕਿਸੇ ਨੇ ਆਦਰ ਨਾਲ, ਕਿਸੇ ਨੇ ਚਿੜਾ ਕੇ, ਕਿਸੇ ਨੇ ਰੰਜ ਨਾਲ, ਕਿਸੇ ਨੇ ਕਰੋਧ ਨਾਲ, ਕਿਸੇ ਨੇ ਹਸ ਕੇ ਅਰ ਕਿਸੇ ਨੇ ਰੋ ਕੇ ਰਜਨੀ ਨੂੰ ਕਿਹਾ-

੮੪