ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਜਨੀ ਤੇਰਾ ਭਾਗ ਹੀ ਫੁਟ ਗਿਆ ਹੈ।

ਸਾਰੇ ਪਿੰਡ ਵਿਚ ਰਜਨੀ ਸੁਖੀ ਸੀ। ਉਸ ਨੂੰ ਸੁਖੀ ਦੇਖ ਕੇ ਪਿੰਡ ਵਾਲੇ ਹੈਰਾਨ ਹੁੰਦੇ ਸਨ ਕਿ ਇਕ ਕਾਲੀ ਕਲੂਟੀ ਏਨੀ ਸੁਖੀ! ਏਨਾ ਸੁੰਦਰ ਪਤੀ! ਪਿੰਡ ਦੀਆਂ ਇਸਤ੍ਰੀਆਂ ਇਹ ਨਹੀਂ ਸਨ ਸਹਿ ਸਕਦੀਆਂ। ਇਸੇ ਲਈ ਹੀ ਤੇ ਕੋਈ ਦਲ ਬੰਨ੍ਹਕੇ, ਕੋਈ ਬਚੇ ਨੂੰ ਗੋਦ ਵਿਚਲੈ ਕ, ਕੋਈ ਜੂੜਾ ਬੰਨ੍ਹਦੀ ਹੋਈ ਅਰ ਕੋਈ ਖੁਲ੍ਹੇ ਵਾਲ ਹੀ ਲੈਕੇ ਇਹ ਖਬਰ ਸੁਨਾਣ ਆਈਆਂ ਕਿ ਰਜਨੀ ਹੁਣ ਤੇਰੇ ਸੁਖ ਦਾ ਅੰਤ ਹੋ ਗਿਆ! ਕਿਸੇ ਦੇ ਮਨ ਵਿਚ ਇਹ ਗਲ ਨ ਆਈ ਕਿ ਉਸਨੂੰ ਇਹ ਗਲਾਂ ਸੁਣ ਕੇ ਕਿੰਨਾ ਦੁਖ ਹੁੰਦਾ ਹੋਵੇਗਾ।

ਰਜਨੀ ਹੁਣ ਬਹੁਤ ਸਹਿ ਨ ਸਕੀ। ਦਰਵਾਜਾ ਬੰਦ ਕਰਕੇ ਜ਼ਮੀਨ ਤੇ ਲੇਟ ਰੋਣ ਲਗ ਪਈ। ਮਨ ਵਿਚ ਉਸ ਨੇ ਕਿਹਾ- ਐ ਮੇਰਾ ਸੰਦੇਹ ਦੂਰ ਕਰਨ ਵਾਲੇ, ਐ ਮੇਰੇ ਪਤੀ ਦੇਵਤਾ, ਤੁਸੀਂ ਹੀ ਮੇਰਾ ਸੰਦੇਹ ਦੂਰ ਕਰ ਸਕਦੇ ਹੋ। ਅਜ ਮੈਂ ਕਿਸ ਕੋਲੋਂ ਪੁਛਾਂ! ਮੈਨੂੰ ਤੇ ਕਿਸੇ ਗਲ ਦਾ ਸ਼ੱਕ ਨਹੀਂ, ਪਰ ਸਾਰੇ ਕਹਿੰਦੇ ਹਨ। ਜੇ ਸਚ ਨਾ ਹੁੰਦੀ ਤਾਂ ਸਾਰੇ ਇਹ ਗਲ ਕਿਉਂ ਕਹਿੰਦੇ। ਤੁਸੀਂ ਏਥੇ ਨਹੀਂ ਹੋ, ਇਸ ਲਈ ਮੇਰਾ ਸ਼ਕ ਕੌਣ ਦੂਰ ਕਰੇਗਾ? ਸ਼ਕ ਦੂਰ ਨ ਹੋਣ ਤੇ ਮੈਂ ਮਰ ਜਾਵਾਂਗੀ। ਐ ਮੇਰੇ ਪਾਣ ਈਸ਼ਵਰ! ਲੌਟ ਆਓ! ਫਿਰ ਮੈਨੂੰ ਗਾਲਾਂ ਨਾ ਦੇਣੀਆਂ ਕਿ ਮੈਨੂੰ ਕਹੇ ਬਿਨਾ ਰਜਨੀ ਮਰ ਗਈ!


੮੫