ਪੰਨਾ:ਵਸੀਅਤ ਨਾਮਾ.pdf/85

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਾਈਵਾਂ ਕਾਂਡ

ਇਸ ਵੇਲੇ ਰਜਨੀ ਨੂੰ ਜੋ ਅਗ ਸਾੜ ਰਹੀ ਏ, ਰਾਣੀ , ਵੀ ਉਸੇ ਅਗ ਵਿਚ ਹੀ ਸੜ ਰਹੀ ਹੈ । ਜਦ ਸਾਰੇ ਪਿੰਡ ਵਿਚ ਗਲ ਫਿਰ ਗਈ ਤਾਂ ਉਹ ਰਾਣੀ ਦੇ ਕੰਨਾਂ ਵਿਚ ਕਿਉਂ ਨ ਗਈ ਹੋਵੇਗੀ ? ਰਾਣੀ ਨੇ ਸੁਣਿਆ ਕਿ ਪਿੰਡ ਵਿਚ ਇਹ ਗਲ ਉਡੀ ਹੈ-ਗੁਬਿੰਦ ਲਾਲ ਰਾਣੀ ਦਾ ਗੁਲਾਮ ਹੈ ਅਰ ਉਸਨੂੰ ਸਤ ਹਜ਼ਾਰ ਦੇ ਗਹਿਣੇ ਦਿਤੇ ਹਨ । ਇਹ ਗਲ ਕਿਥੋਂ ਉਠੀ, ਇਹ ਰਾਣੀ ਨੇ ਨਹੀਂ ਸੁਣਿਆ, ਅਰ ਨਾ ਹੀ ਉਸ ਨੇ ਪਤਾ ਹੀ ਕੀਤਾ ਕਿ ਕਿਸ ਨੇ ਇਹ ਗਲ ਪਿੰਡ ਵਿਚ ਉਡਾਈ ਹੈ। ਅੰਤ ਵਿਚ ਉਸ ਨੇ ਨਿਸਚਾ ਕੀਤਾ-ਹੋਏ ਨ ਹੋਏ, ਇਹ ਸਾਰੀ ਰਜਨੀ ਦੀ ਹੀ ਕਰਤੂਤ ਹੈ, ਨਹੀਂ ਤੇ ਏਨੀ ਅਗ ਹੋਰ ਕਿਸ ਦੇ ਬਦਨ ਵਿਚ ਬਲ ਸਕਦੀ ਏ ? ਰਾਣੀ ਨ ਸੋਚਿਆ-ਰਜਨੀ ਨੇ ਮੈਨੂੰ ਖੂਬ ਜਲਾਇਆ। ਉਸ ਦਿਨ ਤੇ ਚੋਰੀ ਲਵਾਈ, ਅਜ ਇਸ ਤਰਾਂ ਬਦਨਾਮ ਕੀਤਾ । ਹੁਣ ਇਸ ਪਿੰਡ ਵਿਚ ਨ ਰਹਾਂਗੀ, ਪਰ ਜਾਣ ਤੋਂ ਪਹਿਲੇ ਰਜਨੀ ਦਾ ਅੰਗ ਅਗ ਜਲਾ ਕੇ ਜਾਵਾਂਗੀ ।

ਇਹ ਤੇ ਪਹਿਲੇ ਤੋਂ ਹੀ ਪਤਾ ਹੈ ਕਿ ਐਹੋ ਜਿਹਾ ਕੋਈ ਕੰਮ ਨਹੀਂ ਜਿਸਨੂੰ ਰਾਣੀ ਨ ਕਰ ਸਕਦੀ ਹੋਵੇ।

ਕਿਸੇ ਨਾਲਦੀ ਗੁਵਾਂਢਨ ਕੋਲੋਂ ਰਾਣੀ ਇਕ ਬਨਾਰਸੀ ਸਾੜੀ ਅਰ ਕੁਛ ਗਿਲਟੀ ਗਹਿਣੇ ਮੰਗ ਲਿਆਈ ।ਸ਼ਾਮ ਨੂੰ ਸਾਰਿਆਂ ਨੂੰ ਇਕ ਗਠੜੀ ਵਿਚ ਬੰਨ, ਨਾਲ ਲੈ ਕੇ ਉਹ ਕ੍ਰਿਸ਼ਨ ਕਾਂਤ ਦੇ ਘਰ ਗਈ ਜਿਥੇ ਇਕੱਲੀ ਰਜਨੀ ਪਲੰਘ ਤੇ ਪਈ ਰੋ ਰਹੀ ਸੀ। ਇਕ ਵਾਰਹੰਝੂ ਪੂੰਝਕੇ ਉਹਛਤ ਵਲ ਦੇਖਦੀਸੀ ਕਿ ਰਾਣੀ ਅੰਦਰਚਲੀ

੮੬