ਪੰਨਾ:ਵਸੀਅਤ ਨਾਮਾ.pdf/86

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਈ ਅਰ ਗੰਢ ਨੂੰ ਕੋਲ ਰੱਖ ਕੇ ਬੈਠ ਗਈ। ਰਜਨੀ ਨੂੰ ਅਸਚਰਜ ਹੋਇਆ। ਰਾਣੀ ਨੂੰ ਦੇਖ ਕੇ ਉਸਦਾ ਸਾਰਾ ਸਰੀਰ ਬਲ ਉਠਿਆ। ਉਹ ਸਹਿ ਨ ਸਕੀ, ਬੋਲੀ-ਉਸ ਦਿਨ ਤੇ ਤੂੰ ਵਡੇ ਬਾਬੂ ਦੇ ਘਰ ਚੋਰੀ ਕਰਨ ਆਈ ਸੈਂ, ਅਜ ਉਸੇ ਮਤਲਬ ਨਾਲ ਮੇਰੇ ਘਰ ਆਈ ਏਂਂ?

ਰਾਣੀ ਨੇ ਮਨ ਵਿਚ ਕਿਹਾ-ਤੇਰਾ ਸਿਰ ਖਾਣ ਆਈ ਹਾਂ। ਬੋਲੀ-ਹੁਣ ਮੈਨੂੰ ਚੋਰੀ ਕਰਨ ਦੀ ਜਰੂਰਤ ਨਹੀਂ। ਮੈਨੂੰ ਹੁਣ ਰੁਪਏ ਦੀ ਕਮੀ ਨਹੀਂ। ਗੁਬਿੰਦ ਲਾਲ ਦੀ ਕਿਰਪਾ ਨਾਲ ਖਾਣ ਦਾ ਕੋਈ ਦੁਖ ਨਹੀਂ ਏ। ਪਰ ਫਿਰ ਵੀ ਜੋ ਗਲ ਲੋਕ ਕਹਿ ਰਹੇ ਹਨ ਉਹ ਨਹੀਂ ਹੈ।

ਰਜਨੀ ਨੇ ਕਿਹਾ-ਤੂੰ ਇਥੋਂ ਚਲੀ ਜਾ। ਰਾਣੀ ਨੇ ਉਸ ਦੀ ਗਲ ਨੂੰ ਅਨਸੁਨੀ ਕਰਕੇ ਕਿਹਾ-ਲਕ ਜਿੰਨਾ ਕਹਿਦੇ ਹਨ ਉੱਨਾ ਨਹੀਂ। ਲੋਕ ਕਹਿੰਦੇ ਹਨ ਮੇਨੂੰ ਸਤ ਹਜ਼ਾਰ ਦੇ ਗਹਿਣੇ ਮਿਲੇ ਹਨ, ਪਰ ਏਨੇ ਨਹੀਂ, ਮੈਨੂੰ ਤੇ ਸਿਰਫ ਤਿੰਨ ਹਜ਼ਾਰ ਦੇ ਗਹਿਣੇ ਅਰ ਇਹ ਸਾੜੀ ਮਿਲੀ ਏ। ਏਸੇ ਲਈ ਮੈਂ ਤੈਨੂੰ ਦਿਖਾਣ ਆਈ ਹਾਂ। ਸਤ ਹਜ਼ਾਰ ਲੋਕ ਕਿਉਂ ਕਹਿੰਦੇ ਹਨ?

ਇਹ ਕਹਿ ਰਾਣੀ ਨੇ ਗੰਢ ਖੋਲ ਕੇ ਗਹਿਣੇ ਤੇ ਬਨਾਰਸੀ ਸਾੜੀ ਰਜਨੀ ਨੂੰ ਦਿਖਾਈ। ਰਜਨੀ ਨੇ ਡੰਡੇ ਮਾਰ ਕੇ ਗਹਿਣਿਆਂ ਨੂੰ ਇਧਰ ਉਧਰ ਖਿੰਡਾ ਪੰਡਾ ਦਿਤਾ।

ਰਾਣੀ ਨੇ ਕਿਹਾ-ਸਨੇ ਨੂੰ ਠੁਕਰਾਨਾ ਨਹੀਂ ਚਾਹੀਦਾ। ਇਹ ਕਹਿ ਗਹਿਣਿਆਂ ਨੂੰ ਚੁਪ ਚਾਪ ਕਠੇ ਕਰ ਅਤੇ ਗਠੜੀ ਬੰਨ ਕੇ ਰਾਣੀ ਉਥੋਂ ਤੁਰ ਪਈ।

ਮੈਨੂੰ ਬੜਾ ਦੁਖ ਏ। ਰਜਨੀ ਨੇ ਵਿਚਾਰੀ ਬੀਰੀ ਨੂੰ ਤੇ ਇਕ ਥਪੜ ਕਢ ਮਾਰਿਆ ਸੀ ਪਰ ਰਾਣੀ ਨੂੰ ਕੁਛ ਵੀ ਨ ਕਹਿ ਸਕੀ ਇਸ ਦਾ ਮੈਨੂੰ ਬਹੁਤ ਹੀ ਦੁਖ ਏ। ਇਸ ਨਾਵਲ ਦੀਆਂ ਪਾਠਕਾਵਾਂ ਜੇ ਕਰ ਉਥੇ ਹੁੰਦੀਆਂ ਤਾਂ ਰਾਣੀ ਨੂੰ ਜਰੂਰ ਆਪਣੇ ਹਥਾਂ ਨਾਲ ਮਾਰਦੀਆਂ, ਇਸ ਵਿਚ ਜਰਾ ਵੀ ਸ਼ਕ ਨਹੀਂ। ਮੈਂ ਮੰਨਦਾ ਹਾਂ ਕਿ

੮੭