ਪ੍ਰ ਲਿਖਣ ਤੋਂ ਪਹਿਲੇ ਸ ਲਿਖ ਦਿਤਾ, ਫਿਰ ਸ਼ਰ ਲਿਖਿਆ, ਫਿਰ ਸ਼ਰ ਲਿਖਿਆ, ਫਿਰ ਕਟ ਕੇ ਪ੍ਰਨਾਮ ਲਿਖਿਆ। ਇਸੇ ਤਰਾਂ ਦੀ ਸਾਰੀ ਚਿਠੀ ਸੀ। ਜ ਉਸ ਨੇ ਲਿਖਿਆ ਉਹਦੀ ਲਿਖਾਈ ਨੂੰ ਠੀਕ ਕਰ ਮੈਂ ਹੇਠਾਂ ਲਿਖਦਾ ਹਾਂ। ਲਿਖਿਆ ਸੀ-
"ਉਸ ਦਿਨ ਰਾਤ ਨੂੰ ਫੁਲਵਾੜੀ ਵਿਚ ਤੁਹਾਨੂੰ ਕਿਉਂ ਡੇਰ ਹੋਈ? ਤੁਸੀਂ ਮੈਨੂੰ ਦਸਿਆ ਨਹੀਂ। ਤੁਸਾਂ ਕਿਹਾ ਸੀ ਦੋ ਸਾਲਾਂ ਨੂੰ ਦਸਾਂਗਾ। ਪਰ ਖੋਟੇ ਭਾਗਾਂ ਨੂੰ ਮੈਂ ਉਸ ਨੂੰ ਪਹਿਲੇ ਹੀ ਸੁਣ ਲਿਆ। ਸੁਨ ਹੀ ਕਿਉਂ ਲਿਆ, ਦੇਖ ਵੀ ਲਿਆ ਹੈ। ਤੁਸਾਂ ਰਾਣੀ ਨੂੰ ਜੋ ਗਹਿਣੇ ਅਰ ਕਪੜੇ ਦਿਤੇ ਉਹ ਮੈਨੂੰ ਆਪ ਹੀ ਦਸ ਗਈ।
"ਸ਼ਾਇਦ ਤੁਸਾਂ ਜਾਨ ਰਖਿਆ ਹੈ ਕਿ ਤੁਹਾਡੇ ਨਾਲ ਮੇਰਾ ਅਟੁਟ ਪਿਆਰ ਏ, ਤੁਹਾਡੇ ਉਤੇ ਮੇਰਾ ਦਿੜ ਵਿਸ਼ਵਾਸ ਏ। ਮੈਂ ਵੀ ਇਹੋ ਸਮਝਦੀ ਸੀ। ਪਰ ਹੁਣ ਸਮਝਦੀ ਹਾਂ ਕਿ ਇਹ ਗਲ ਨਹੀਂ ਏ। ਜਿੱਨੇ ਦਿਨ ਤਕ ਤੁਸੀਂ ਭਗਤੀ ਯੋਗ ਸਉ ਉੱਨੇ ਦਿਨ ਮੇਰੀ ਵੀ ਭਗਤੀ ਸੀ। ਜਿੰਨੇ ਦਿਨ ਤਕ ਤੁਸੀਂ ਵਿਸ਼ਵਾਸੀ ਸਉ, ਉੱਨੇ ਦਿਨਾਂ ਤਕ ਮੇਰਾ ਵੀ ਵਿਸ਼ਵਾਸ ਸੀ। ਹੁਣ ਤੁਹਾਡੇ ਲਈ ਮੇਰੀ ਭਗਤੀ ਨਹੀਂ, ਵਿਸ਼ਵਾਸ ਵੀ ਨਹੀਂ। ਤੁਹਾਡੇ ਦਰਸ਼ਨ ਵਿਚ ਹੁਣ ਸੁਖ ਨਹੀਂ ਏ। ਜਦੋਂ ਤੁਸੀਂ ਘਰ ਆਉ ਮੈਨੂੰ ਖਬਰ ਦੇਣੀ, ਫਿਰ ਕਿਸੇ ਤਰਾਂ ਵੀ ਰੋ ਧੋ ਕੇ ਮੈਂ ਪੇਕੇ ਚਲੀ ਜਾਵੇਗੀ।"
ਗੁਬਿਦ ਲਾਲ ਨੂੰ ਪੂਰੇ ਟਾਈਮ ਤੇ ਇਹ ਚਿਠੀ ਮਿਲੀ। ਪੜ ਕੇ ਉਸ ਨੂੰ ਬਹੁਤ ਭਾਰੀ ਸੱਟ ਲਗੀ। ਅਖਰਾਂ ਦੀਆਂ ਅਸ਼ੁਧੀਆਂ ਨੂੰ ਦੇਖ ਕੇ ਉਸ ਨੇ ਵਿਸ਼ਵਾਸ ਕਰ ਲਿਆ ਕਿ ਇਹ ਰਜਨੀ ਦੇ ਹੀ ਹਥਾਂ ਦੀ ਲਿਖਤ ਹੈ। ਇਸ ਤੇ ਵੀ ਗੁਬਿਦ ਲਾਲ ਦੇ ਦਿਲ ਵਿਚ ਕਈ ਤਰਾਂ ਦੇ ਵਿਚਾਰ ਉਠੇ। ਉਸ ਨੂੰ ਕਦੀ ਵੀ ਇਹ ਆਸ਼ਾ ਨਹੀਂ ਸੀ ਕਿ ਰਜਨੀ ਵੀ ਇਹੋ ਜਿਹਾ ਖਤ ਲਿਖੇਗੀ।
੮੯