ਪੰਨਾ:ਵਸੀਅਤ ਨਾਮਾ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜ ਦਿਨ ਪਹਿਲੇ ਨਾਇਬ ਦੀ ਚਿਠੀ ਪਹੁੰਚੀ। ਰਜਨੀ ਨੇ ਸੁਣਿਆ ਕਿ ਸਵਾਮੀ ਆ ਰਹੇ ਹਨ, ਉਸੇ ਵੇਲੇ ਰਜਨੀ ਫਿਰ ਚਿਠੀ ਲਿਖਣ ਬੈਠੀ, ਚਾਰ ਪੰਜ ਕਾਗਜ਼ ਦੇ ਟੁਕੜੇ ਸਿਆਹੀ ਨਾਲ ਰੰਗ ਕੇ ਸੁਟ ਦਿਤੇ। ਦੋ ਚਾਰ ਘੰਟਿਆਂ ਵਿਚ ਇਕ ਚਿਠੀ ਤਿਆਰ ਕੀਤਾ। ਇਸ ਚਿਠੀ ਵਿਚ ਆਪਣੀ ਮਾਂ ਨੂੰ ਲਿਖਿਆ-

"ਮੈਨੂੰ ਬੜੀ ਪੀੜ ਹੋ ਰਹੀ ਏ, ਜੇ ਮੈਨੂੰ ਇਕ ਵਾਰ ਆਪਣੇ ਕੋਲ ਬੁਲਾ ਲਓ ਤਾਂ ਚੰਗੀ ਹੋ ਕੇ ਫਿਰ ਵਾਪਸ ਆ ਜਾਵਾਂਗੀ। ਡੇਰ ਨਾ ਕਰਨੀ, ਰੋਗ ਵਧ ਜਾਣ ਤੇ ਫਿਰ ਆਰਾਮ ਛੇਤੀ ਨਾ ਆਵੇਗਾ। ਹੋ ਸਕੇ ਤਾਂ ਕਲ ਹੀ ਆਦਮੀ ਭੇਜਣਾ ਅਰ ਉਸਨੂੰ ਮੇਰੇ ਰੋਗ ਦੀ ਗਲ ਨਾ ਕਹਿਣਾ।"

ਇਸ ਚਿਠੀ ਨੂੰ ਲਿਖ ਚੁਪਕੇ ਨਾਲ ਬੀਰੀ ਦਾਸੀ ਰਾਹੀਂ ਇਕ ਆਦਮੀ ਨੂੰ ਤਿਆਰ ਕਰ ਰਜਨੀ ਨੇ ਆਪਣੇ ਪੇਕੇ ਭੇਜਿਆ।

ਜੇ ਮਾਂ ਨ ਹੁੰਦੀ, ਹੋਰ ਕੋਈ ਹੁੰਦੀ ਤਾਂ ਚਿਠੀ ਪੜ ਜ਼ਰੂਰ ਸਮਝ ਜਾਂਦੀ ਕਿ ਕੋਈ ਨ ਕੋਈ ਜ਼ਰੂਰ ਗੋਲ ਮਾਲ ਏ। ਪਰ ਮਾਂ ਬੇਟੀ ਦੀ ਪੀੜ ਸੁਣ ਕੇ ਦੁਖੀ ਹੋ ਉਠੀ। ਰਜਨੀ ਦੀ ਸਸ ਨੂੰ ਉਸ ਨੇ ਇਕ ਲਖ ਗਾਲਾਂ ਸੁਨਾਈਆਂ, ਦੋ ਚਾਰ ਗੁਬਿੰਦ ਲਾਲ ਨੂੰ ਵੀ। ਫਿਰ ਰੋ ਧੋ ਪਕੀ ਕੀਤੀ ਕਿ ਕਲ ਹੀ ਕਹਾਰ ਪਾਲਕੀ ਲੈ ਕੇ ਇਕ ਨੋਕਰ ਨਾਲ ਰਜਨੀ ਨੂੰ ਲੈਣ ਜਾਏ। ਰਜਨੀ ਦੇ ਪਿਤਾ ਨੇ ਕ੍ਰਿਸ਼ਨ ਕਾਂਤ ਨੂੰ ਇਕ ਚਿਠੀ ਲਿਖੀ।

ਰਜਨੀ ਦੀ ਬਿਮਾਰੀ ਦਾ ਹਾਲ ਨਾ ਲਿਖ ਕੇ ਉਸ ਨੇ ਲਿਖਿਆ ਕਿ ਰਜਨੀ ਦੀ ਮਾਂ ਬਹੁਤ ਬਿਮਾਰ ਹੈ, ਰਜਨੀ ਨੂੰ ਇਕ ਵਾਰ ਦੇਖਣ ਲਈ ਭੇਜ ਦਿਓ। ਦਾਸ ਦਾਸੀਆਂ ਨੂੰ ਵੀ ਇਹੋ ਕਹਿਣ ਲਈ ਸਿਖਾ ਦਿਤਾ।

ਕ੍ਰਿਸ਼ਨ ਕਾਂਤ ਬੜੀ ਬਿਪਤਾ ਵਿਚ ਪੈ ਗਿਆ। ਇਧਰ ਜਦ ਗੁਬਿੰਦ ਲਾਲ ਆ ਰਿਹਾ ਹੈ ਤਾਂ ਰਜਨੀ ਨੂੰ ਪੇਕੇ ਘਲਨਾ ਠੀਕ ਨਹੀਂ। ਉਧਰ ਰਜਨੀ ਦੀ ਮਾਂ ਬਿਮਾਰ ਹੈ, ਨ ਭੇਜਿਆਂ ਵੀ ਕੰਮ

੯੨