ਪੰਨਾ:ਵਸੀਅਤ ਨਾਮਾ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਸਤਰੀ ਪੌੜੀ ਤੋਂ ਥਲੇ ਉਤਰ ਰਹੀ ਹੈ। ਰਾਣੀ ਦਾ ਪੌੜੀਆਂ ਤੋਂ ਉਤਰਨਾ ਗੁਬਿਦ ਲਾਲ ਨੂੰ ਯਾਦ ਆ ਗਿਆ। ਮੀਂਹ ਪੈਣ ਨਾਲ ਤਲਾ ਤੇ ਕਿਚ ਕਿਚ ਹੋ ਗਈ ਏ, ਇਸਤਰੀ ਦਾ ਪੈਰ ਤਿਲਕ ਕੇ ਪਾਣੀ ਵਿਚ ਡਿਗ ਜਾਣ ਦੇ ਡਰ ਨਾਲ ਗੁਬਿੰਦ ਲਾਲ ਕੁਛ ਚਿਤਤ ਹੋਇਆ। ਫੁਲਵਾੜੀ ਵਿਚੋਂ ਉਸ ਨੇ ਆਵਾਜ਼ ਦਿਤੀ-ਕੌਣ ਜਾ ਰਿਹਾ ਹੈ ? ਅਜ ਤਲਾ ਤੇ ਨ ਜਾਉ, ਪੈਰ ਤਿਲਕ ਜਾਏਗਾ।

ਇਸਤਰੀ ਗੁਬਿਦ ਲਾਲ ਦੀ ਗਲ ਸਾਫ ਸਾਫ ਸਮਝ ਸਕੀ ਯਾ ਨਹੀਂ, ਮੈਂ ਨਹੀਂ ਕਹਿ ਸਕਦਾ। ਮੀਂਹ ਪੈ ਰਿਹਾ ਸੀ-ਮਾਲੂਮ ਹੁੰਦਾ ਹੈ ਮੀਂਹ ਪੈਣ ਦੀ ਆਵਾਜ ਵਿਚ ਉਸ ਨੂੰ ਚੰਗੀ ਤਰਾਂ ਸੁਨਾਈ ਨਹੀਂ ਦਿਤਾ। ਬਗਲ ਵਿਚ ਘੜਾ ਦਬਾ, ਉਹ ਹੇਠਾਂ ਪੋੜੀਆਂ ਉਤਰੀ। ਫਿਰ ਉਪਰ ਚੜ ਆਈ । ਅਰ ਹੋਲੀ ਹੋਲੀ ਗੁਬਿਦ ਲਾਲ ਦੀ ਫੁਲਵਾੜੀ ਵਲ ਤੁਰ ਪਈ । ਫੁਲਵਾੜੀ ਦਾ ਦਰਵਾਜਾ ਖਲ ਉਹ ਅੰਦਰ ਚਲੀ ਗਈ । ਉਥੋਂ ਉਹ ਪੁਸ਼ਪ ਮੰਡਪ ਵਿਚ ਗੁਬਿਦ ਲਾਲ ਕੋਲ ਗਈ ਅਰ ਸਾਮਨੇ ਜਾ ਕੇ ਖਲੋ ਗਈ। ਗੁਬਿੰਦ ਲਾਲ ਨੇ ਦੇਖਿਆ ਸਾਹਮਣੇ ਰਾਣੀ ਖਲੋਤੀ ਹੈ।

ਗੁਬਿੰਦ ਲਾਲ ਬੋਲਿਆ-ਮੀਂਹ ਵਿਚ ਭਿਜਦੀ ਹੋਏ ਇਥੇ ਕਿਉਂ ਆ ਰਹੀ ਹੈਂ, ਰਾਣੀ ?
ਰਾਣੀ-ਕੀ ਤੁਸਾਂ ਮੈਨੂੰ ਬੁਲਾਇਆ ਨਹੀਂ ਸੀ ?
ਗੁਬਿਦ-ਬੁਲਾਇਆ ਤੇ ਨਹੀਂ ਸੀ, ਤਲਾ ਦੇ ਕੰਢੇ ਤੇ ਚਿਕੜ ਨਾਲ ਕਿਚ ਕਿਚ ਹੋ ਗਈ ਏ, ਏਸ ਲਈ ਥਲੇ ਉਤਰਨ ਤੋਂ ਮਨ੍ਹੇ ਕੀਤਾ ਸੀ। ਖਲੋਤੀ ਹੋਈ ਭਿਜ ਕਿਉਂ ਰਹੀ ਏਂਂ ?
ਹਸਲਾ ਕਰਕੇ ਰਾਣੀ ਅੰਦਰ ਮੰਡਪ ਵਿਚ ਚਲੀ ਗਈ। ਗੁਬਿੰਦ ਲਾਲ ਨੇ ਕਿਹਾ-ਲੋਕ ਦੇਖ ਕੇ ਕੀ ਕਹਿਣ ਗੇ ?
ਰਾਣੀ-ਜੋ ਲੋਕ ਕਹਿਣ ਗੇ ਉਹੋ ਮੈਂ ਕਹਿ ਰਹੀ ਹਾਂ। ਇਸ ਗਲ ਨੂੰ ਤੁਹਾਡੇ ਪਾਸ ਕਹਿਣ ਨੂੰ ਬਹੁਤ ਦਿਨਾਂ ਤੋਂ ਸੋਚ ਰਹੀ ਹਾਂ ।
ਗੁਬਿੰਦ-ਇਸ ਵਿਸ਼ੇ ਤੇ ਮੈਂ ਵੀ ਕੁਛ ਗਲਾਂ ਪੁਛਣੀਆਂ

੯੫