ਪੰਨਾ:ਵਸੀਅਤ ਨਾਮਾ.pdf/97

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਨ । ਕਿਸ ਨੇ ਇਹ ਗੱਲ ਫੈਲਾਈ ਏ ? ਤੂੰ ਰਜਨੀ ਤੇ ਇਹ ਦੋਸ਼ ਕਿਉਂ ਲਾ ਰਹੀ ਏ ?
ਰਾਣੀ-ਸਾਰੇ ਕਹਿ ਰਹੇ ਹਨ, ਮੈਂ ਏਥੇ ਕੀ ਕਹਾਂ ?
ਗੁਬਿੰਦ-ਅਛਾ, ਚਲ ਮੇਰੇ ਨਾਲ ਆ।
ਗੁਬਿੰਦ ਲਾਲ ਰਾਣੀ ਨੂੰ ਫੁਲਵਾੜੀ ਦੇ ਬੈਠਕ ਖਾਨੇ ਵਿਚ ਲੈ ਗਿਆ।

ਓਥੇ ਜੇਹੜੀ ਗਲ ਬਾਤ ਹੋਈ ਉਸਨੂੰ ਦਸ ਦੇਣ ਨੂੰ ਮੇਰਾ ਜੀ ਨਹੀਂ ਕਰਦਾ । ਕੇਵਲ ਏਨਾ ਹੀ ਕਹਾਂ ਗਾ , ਉਸ ਰਾਤ ਨੂੰ ਘਰ ਜਾਣ ਤੋਂ ਪਹਿਲੇ ਰਾਣੀ ਨੇ ਸਮਝਿਆ ਕਿ ਗੁਬਿਦ ਲਾਲ ਉਸ ਦੇ ਰੂਪ ਤੇ ਮੋਹਤ ਹੈ।

 

ਪੰਝੀਵਾਂ ਕਾਂਡ

ਰੂਪ ਤੇ ਮੋਹਤ ਹੈ ? ਕੋਣ ਕਿਸ ਦੇ ਰੂਪ ਤੇ ਮੋਹਤ ਨਹੀਂ ਹੈ । ਮੈਂ ਹਰੀ ਨੀਲੀ ਤਿਤਲੀ ਦੇ ਰੂਪ ਤੇ ਮੋਹਤ ਹਾਂ, ਤੂੰ ਫੁਲੀ ਹੋਈ ਕਾਮਨੀ ਦੀ ਡਾਲ ਤੇ ਮੋਹਤ ਹੈਂ। ਭਲਾ ਇਸ ਵਿਚ ਦੋਸ਼ ਹੀ ਕੀ ਹੈ ? ਰੂਪ ਦੀ ਸਿਸ਼ਟੀ ਤੇ ਮੋਹ ਦੇ ਲਈ ਹੀ ਹੋਈ ਹੈ।

ਗੁਬਿਦ ਲਾਲ ਨੇ ਪਹਿਲੇ ਇਸੇ ਤਰਾਂ ਸਮਝਿਆ। ਪਾਪ ਦੀ ਪਹਿਲੀ ਪੌੜੀ ਤੇ ਚੜ੍ਹ ਕੇ ਸਾਰੇ ਲੋਕ ਏਸੇ ਤਰਾਂ ਸੋਚਦੇ ਹਨ ।

ਹੋਲੀ ਹੋਲੀ ਗੁਬਿੰਦ ਲਾਲ ਅਰ ਰਾਣੀ ਦੀ ਗਲ ਇਕੋ ਵਾਰ ਇਕੱਠੀ ਹੀ ਕ੍ਰਿਸ਼ਨ ਕਾਂਤ ਦ ਕੰਨ ਵਿਚ ਪਈ। ਕ੍ਰਿਸ਼ਨ ਕਾਂਤ ਨੂੰ ਬੜਾ ਦੁਖ ਹੋਇਆ । ਗੁਬਿੰਦ ਲਾਲ ਦੇ ਚਰਿਤ੍ਰ ਵਿਚ ਕਲੰਕ ਦੀ ਗਲ ਸੁਣ ਕੇ ਕ੍ਰਿਸ਼ਨ ਕਾਂਤ ਨੂੰ ਬੜਾ ਕਸ਼ਟ ਹੋਇਆ । ਦਿਲ ਵਿਚ

੯੬