ਪੰਨਾ:ਵਸੀਅਤ ਨਾਮਾ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਾਂਤ ਨੇ ਕਿਹਾ: ਕੀ ਇਸ ਵਿਚ ਕਈ ਸ਼ੰਕਾ ਹੈ ? ਵੈਦ ਰਾਜ ਨੇ ਹੋਲੀ ਜਹੀ ਕਿਹਾ-ਆਦਮੀ ਦੇ ਸਰੀਰ ਦੀ ਕਦੋਂ ਸ਼ੰਕਾ ਨਹੀਂ ਹੁੰਦੀ ?
ਕ੍ਰਿਸ਼ਨ ਕਾਂਤ ਸਮਝ ਗਿਆ, ਬਲਿਆ ਕਦ ਤਕ, ਮਿਆਦ ਹੈ ? ਵੈਦ ਨੇ ਕਿਹਾ-ਦਵਾਈ ਪਿਔਨ ਤੇ ਕਹਿ ਸਕਦਾ ਹਾਂ। ਵੈਦ ਦਵਾਈ ਤਿਆਰ ਕਰ ਕ੍ਰਿਸ਼ਨ ਕਾਂਤ ਦੇ ਕੋਲ ਲੈ ਆਇਆ। ਕ੍ਰਿਸ਼ਨ ਕਾਂਤ ਨੇ ਦਵਾਈ ਲੈ ਕੇ ਪਹਿਲੇ ਮਥੇ ਨਾਲ ਲਾਈ ਇਸ ਦੇ ਪਿਛੋਂ ਹੇਠਾਂ ਜ਼ਮੀਨ ਤੇ ਡੋਲ ਦਿਤੀ ।
ਵੈਦ ਰਾਜ ਉਦਾਸ ਹੋ ਗਿਆ। ਕ੍ਰਿਸ਼ਨ ਕਾਂਤ ਨੇ ਕਿਹਾ-ਉਦਾਸ ਨ ਹੋਵੋ, ਦਵਾਈ ਖਾ ਕੇ ਰਾਜੀ ਹੋਣ ਦੀ ਮੇਰੀ ਹੁਣ ਉਮਰ ਨਹੀਂ ਏ। ਦਵਾਈ ਦੇ ਬਦਲੇ ਜੇ ਮੈਂ ਰਬ ਦਾ ਨਾਂ ਲਵਾਂ ਤਾਂ ਸ਼ਾਇਦ ਕੁਛ ਮੇਰਾ ਬਨ ਸਕੇ । ਤੁਸੀਂ ਰਬ ਦਾ ਨਾਮ ਜਪੋ, ਮੈਂ ਸੁਣਾਂ ।
ਕ੍ਰਿਸ਼ਨ ਕਾਂਤ ਦੇ ਸਿਵਾ ਹੋਰ ਕਿਸੇ ਨੇ ਵੀ ਰਬ ਦਾ ਨਾਂ ਨਹੀਂ ਲਿਆ। ਪਰ ਹੈਰਾਨ ਸਾਰੇ ਰਹਿ ਗਏ। ਕ੍ਰਿਸ਼ਨ ਕਾਂਤ ਨੇ ਗੁਬਿੰਦ ਲਾਲ ਨੂੰ ਕਿਹਾ-ਮੇਰੇ ਸਿਰਾਨੇ ਸੰਦੂਕ ਦੀ ਚਾਬੀ ਹੈ, ਉਸ ਨੂੰ ਬਾਹਰ ਕਢ।
ਗੁਬਿੰੰਦ ਲਾਲ ਨੇ ਸਿਰਾਨੇ ਥਲਿਓਂਂ ਚਾਬੀ ਕਢੀ। ਫਿਰ ਕ੍ਰਿਸ਼ਨ ਕਾਂਤ ਬੋਲਿਆ-ਸੰਦੂਕ ਖੋਲ ਕੋ ਮੇਰਾ ਵਸੀਅਤ ਨਾਮਾ ਬਾਹਰ ਕਢ ਲਿਆ ।
ਗੁਬਿੰਦ ਲਾਲ ਨੇ ਸੰਦੂਕ ਖੋਲ ਕੇ ਵਸੀਅਤ ਨਾਮਾ ਬਾਹਰ ਕਢ ਲਿਆਂਦਾ।
ਕ੍ਰਿਸ਼ਨ ਕਾਂਤ-ਕਚੈਹਰੀ ਦੇ ਆਦਮੀ ਤੇ ਪਿੰਡ ਦੇ ਦਸ ਚੰਗੇ ਆਦਮੀਆਂ ਨੂੰ ਕਠੇ ਕਰ ਲਿਆ ।
ਗੁਬਿਦ ਲਾਲ ਨਾਇਬ, ਗੁਮਾਸ਼ਤੇ ਆਦਿ ਸਾਰਿਆਂ ਨੂੰ
ਕਠੇ ਕਰ ਲਿਆਇਆ।
ਕ੍ਰਿਸ਼ਨ ਕਾਂਤ ਨੇ ਇਕ ਨਾਇਬ ਨੂੰ ਕਿਹਾ-ਤੂੰ ਵਸੀਅਤ ਨਾਮੇ ਨੂੰ ਪੜ ਕੇ ਸੁਨਾ।

੯੮