ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੬)

ਵਿਚ ਕੱਲੀ ਹੀ ਰਹਿੰਦੀ ਸੀ, ਰਾਤ ਦਾ ਵੇਲਾ ਸੀ, ਉਹ ਕਿਸ ਤਰ੍ਹਾਂ ਆਪਣੇ ਮੂੰਹੋਂ ਇਕ ਪਰਾਏ ਮਰਦ ਨੂੰ ਠਹਿਰਨ ਲਈ ਕਹਿ ਸਕਦੀ ਸੀ? ਅਤੇ ਜੇ ਉਹ ਅਜਿਹਾ ਕਰਦੀ ਤਾਂ ਕਮੀਨੀ ਅਤੇ ਵਿਭਚਾਰਣ ਸਮਝੀ ਜਾਂਦੀ।
ਅਰਜਨ ਸਿੰਘ-ਗੁਰਦੇਈ! ਤੇਰੇ ਪਾਸ ਕੋਈ ਛਤਰੀ ਹੈ ਜਾਂ ਨਹੀਂ? ਜੇ ਨਹੀਂ ਤਾਂ ਮੇਰੇ ਏਥੇ ਕੁਝ ਚਿਰ ਠਹਿਰਨ ਨਾਲ ਕੋਈ ਹਰਜ ਤਾਂ ਨਾ ਹੋਵੇਗਾ?
ਗੁਰਦੇਈ-ਲੋਕੀ ਸ਼ੱਕ ਤਾਂ ਕਰਨਗੇ ਪਰ ਜੋ ਕੁਝ ਹੋਣਾ ਸੀ ਹੋ ਚੁਕਾ! ਤੁਹਾਡਾ ਏਥੇ ਆਉਣਾ ਹੀ ਲੋਕਾਂ ਦੇ ਸ਼ੱਕ ਕਰਨ ਲਈ ਬਥੇਰਾ ਹੈ!
ਅਰਜਨ ਸਿੰਘ-(ਬੇਸ਼ਰਮੀ ਨਾਲ) ਤਾਂ ਕੀ ਮੈਂ ਬੈਠ ਸਕਦਾ ਹਾਂ?
ਗੁਰਦੇਈ ਨੇ ਏਸ ਗੱਲ ਦਾ ਉਤਰ ਤਾਂ ਨਾ ਦਿੱਤਾ ਪਰ ਉਹਦੇ ਬੈਠਣ ਲਈ ਥਾਂ ਬਣਾ ਦਿਤੀ। ਅਰਜਨ ਸਿੰਘ ਨੇ ਸ਼ਰਾਬ ਦੀ ਬੋਤਲ ਖੀਸੇ ਵਿਚੋਂ ਕਢੀ ਅਤੇ ਗਟਾਰਟ ਪੀ ਗਿਆ। ਨਸ਼ਾ ਜੋ ਚੜ੍ਹਿਆ ਤਾਂ ਗੁਰਦੇਈ ਉਹਦੀਆਂ ਅੱਖਾਂ ਵਿਚ ਭਾ ਗਈ ਅਤੇ ਉਸ ਨੂੰ ਬੜੀ ਸੁੰਦਰ ਦਿੱਸਣ ਲੱਗ ਪਈ। ਗੁਰਦੇਈ ਉਂਵ ਵੀ ਅਜੇਹੀ ਨਹੀਂ ਸੀ ਕਿ ਉਸ ਨੂੰ ਬਦਸੂਰਤ ਕਿਹਾ ਜਾ ਸਕੇ! ਅਰਜਨ ਸਿੰਘ ਨੇ ਕਿਹਾ "ਗੁਰਦੇਈ! ਤੇਰੀਆਂ ਅੱਖਾਂ ਵਿਚ ਜਾਦੂ ਭਰਿਆ ਹੋਇਆ ਹੈ" ਗੁਰਦੇਈ ਮੁਸਕਰਾਈ, ਅਰਜਨ ਸਿੰਘ ਨੂੰ ਇਕ ਨੁਕਰੇ ਟੁੱਟੀ ਹੋਈ ਸਤਾਰ ਪਈ ਦਿਸੀ ਉਸ ਨੇ ਉਹ ਚੁੱਕ ਲਈ ਅਤੇ ਕਿਹਾ “ਇਹ ਤੂੰ ਕਿਥੋਂ ਲਈ ਹੈ?"