ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੩)

ਬਿਰਹੋਂਂ ਅਗਨੀ ਦੀ ਤਪਸ਼ ਨੂੰ ਸ਼ਾਂਤ ਕਰਨ ਲਈ ਅੱਤ ਵਿਆਕੁਲ ਹੋ ਰਿਹਾ ਸੀ ਪਰ ਪਤਨੀ ਦੀ ਜ਼ਿਦ ਕਰ ਕੇ ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹੀ ਅਤੇ ਬੇਪਰਵਾਹੀ ਨਾਲ ਕਿਹਾ 'ਇਹ ਕੇਵਲ ਇਕ ਮਖੌਲ ਹੈ।'
ਗੁਰਬਖਸ਼ ਕੌਰ-ਕੀ, ਚਿਠੀ ਜਾਂ ਤੁਹਾਡਾ ਕਥਨ?
ਗੁਰਦਿੱਤ ਸਿੰਘ-ਚਿੱਠੀ।
ਗੁਰਬਖਸ਼ ਕੌਰ-ਮੈਂ ਅੱਜ ਤੁਹਾਨੂੰ ਮਕੂਫ਼ ਕਰ ਦਿਆਂਗੀ ਅਤੇ ਤੁਹਾਡੀ ਬਰਿਸਟਰੀ ਦੀ ਸਨਦ ਖੋਹ ਲਵਾਂਗੀ। ਤੁਸੀਂ ਅਦਾਲਤ ਵਿਚ ਕੀ ਵਕਾਲਤ ਕਰਦੇ ਹੋਵੋਗੇ? ਕੀ ਤੁਸੀਂ ਨਹੀਂ ਸਮਝ ਸਕਦੇ ਕਿ ਇਕ ਤੀਵੀਂ ਕਦੇ ਅਜੇਹਾ ਠੱਠਾ ਨਹੀਂ ਕਰ ਸਕਦੀ?
ਗੁਰਦਿਤ ਸਿੰਘ-ਇਹ ਅਸੰਭਵ ਹੈ ਕਿ ਇਹ ਸੱਚ ਹੋਵੇ?
ਗੁਰਬਖਸ਼ ਕੌਰ-ਮੈਨੂੰ ਡਰ ਹੈ ਕਿ ਇਹ ਸੱਚ ਹੈ ਕਿਉਂ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੇਰਾ ਭਰਾ ਏਸ ਵਿਆਹ ਉਤੇ ਜ਼ੋਰ ਦੇ ਰਿਹਾ ਹੈ।
ਗੁਰਦਿਤ ਸਿੰਘ-ਮੈਂ ਏਸ ਮਾਮਲੇ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ, ਜੇ ਆਗਿਆ ਦਿਓ ਤਾਂ ਮੈਂ ਸੁੰਦਰ ਸਿੰਘ ਨੂੰ ਲਿਖ ਕੇ ਪੁਛਾਂ?
ਗੁਰਬਖਸ਼ ਕੌਰ ਨੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਗੁਰਦਿਤ ਸਿੰਘ ਨੇ ਸੁੰਦਰ ਸਿੰਘ ਨੂੰ ਪਤਰ ਲਿਖਿਆ ਜਿਸ ਦਾ ਇਹ ਉਤਰ ਆਇਆ 'ਭਰਾ ਜੀ! ਮੇਰੇ ਪਾਸੋਂ ਘਿਰਨਾ ਨਾ ਕਰੋ ਪਰ ਇਸ ਬੇਨਤੀ ਤੋਂ ਕੀ ਲਾਭ? ਜੋ ਕੋਈ ਘਿਰਣਤ ਕੰਮ ਕਰੇਗਾ ਓਸ ਪਾਸੋਂ ਘਿਰਣਾ ਕੀਤੀ ਜਾਏਗੀ ਪਰ ਮੈਂ ਇਹ