ਪੰਨਾ:ਵਹੁਟੀਆਂ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੫)

ਦੂਜਾ ਵਿਆਹ ਕਰਨਾ ਕੋਈ ਐਬ ਨਹੀਂ। ਸਾਰਿਆਂ ਤੋਂ ਵਡੀ ਗਲ ਇਹ ਹੈ ਕਿ ਦੂਜੇ ਵਿਆਹ ਨਾਲ ਪਹਿਲੀ ਇਸਤ੍ਰੀ ਨਰਾਜ਼ ਨਾ ਹੋਵੇ ਸੋ ਮੈਂ ਤੁਹਾਨੂੰ ਬੜੀ ਖੁਸ਼ੀ ਨਾਲ ਦਸਦਾ ਹਾਂ ਕਿ ਏਸ ਵਿਵਾਹ ਵਿਚ ਪ੍ਰੀਤਮ ਕੌਰ ਵੀ ਪ੍ਰਸੰਨ ਹੈ ਅਤੇ ਸਾਰਾ ਪ੍ਰਬੰਧ ਉਸ ਨੇ ਆਪਣੀ ਹੱਥੀਂ ਕੀਤਾ ਹੈ। ਹੁਣ ਦਸੋ ਮੇਰੇ ਤੇ ਕਿਹੜਾ ਦੂਸ਼ਨ ਆ ਸਕਦਾ ਹੈ? ਹੋਰ ਸਭ ਤਰ੍ਹਾਂ ਸੁਖ ਹੈ।'

ਗੁਰਬਖਸ਼ ਕੌਰ ਨੇ ਜਦ ਚਿਠੀ ਪੜ੍ਹੀ ਤਾਂ ਕਿਹਾ 'ਓਸਨੂੰ ਏਸ ਮਾਮਲੇ ਵਿਚ ਪ੍ਮੇਸ਼ਰ ਹੀ ਗੁਨਾਹੀ ਬਣਾਏ ਤਾਂ ਬਣਾਏ, ਉਹ ਧੋਖੇ ਵਿਚ ਹੈ। ਮੈਂ ਖਿਆਲ ਕਰਦੀ ਹਾਂ ਕਿ ਮਰਦ ਕੁਝ ਸਮਝ ਨਹੀਂ ਰਖਦੇ। ਹੱਛਾ ਪਿਆਰੇ। ਛੇਤੀ ਪ੍ਰਬੰਧ ਕਰੋ ਤਾਂ ਜੋ ਅਸੀਂ ਬਹੁਤ ਜਲਦੀ ਡਸਕੇ ਪਹੁੰਚੀਏ।

ਗੁਰਦਿਤ ਸਿੰਘ-ਪਰ ਕੀ ਤੁਸੀਂ ਇਸ ਵਿਵਾਹ ਨੂੰ ਰੋਕ ਸਕਦੇ ਹੋ?

ਗੁਰਬਖਸ਼ ਕੌਰ-ਜੇ ਨਾ ਰੁਕ ਸਕਿਆ ਤਾਂ ਮੈਂ ਭਰਾ ਦੇ ਕਦਮਾਂ ਵਿਚ ਜਾਨ ਦੇ ਦਿਆਂਗੀ।
ਗੁਰਦਿਤ ਸਿੰਘ-ਨਹੀਂ ਇਹ ਬਹੁਤ ਮਾੜੀ ਗੱਲ ਹੈ, ਚੰਗਾ ਹੋਵੇ ਜੇ ਅਸੀਂ ਨਵੀਂ ਵਹੁਟੀ ਨੂੰ ਏਥੇ ਲੈ ਆਵੀਏ। ਹੱਛ ਯਤਨ ਤਾਂ ਕਰੀਏ।
ਗਲ ਕੀ ਸਫਰ ਦੀ ਤਿਆਰੀ ਹੋ ਪਈ ਅਤੇ ਦੂਜੇ ਦਿਨ ਗੁਰਬਖਸ਼ ਕੌਰ ਉਸ ਦਾ ਪਤੀ ਅਤੇ ਪਿਆਰਾ ਪੁਤ੍ ਡਸਕੇ ਵਿਚ ਨਜ਼ਰ ਆਉਣ ਲਗੇ।
ਗੁਰਬਖਸ਼ ਕੌਰ ਛੇਤੀ ਛੇਤੀ ਭਰਾ ਦੇ ਘਰ ਪਹੁੰਚੀ ਤੇ ਅੰਦਰ ਵੜਦਿਆਂ ਹੀ ਪ੍ਰੀਤਮ ਕੌਰ ਨੂੰ ਲੱਭਣ ਲਗੀ ਪਰ ਉਹ