ਪੰਨਾ:ਵਹੁਟੀਆਂ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਤਾਂ ਦੇਖੇ ਪਰ ਇਸ ਗਲ ਨੂੰ ਸਾਧਾਰਨ ਸਮਝ ਕੇ ਉਸ ਨੇ ਸੁਰੱਸਤੀ ਦਾ ਹੱਥ ਬੜੇ ਪਿਆਰ ਨਾਲ ਫੜ ਲਿਆ ਅਤੇ ਬੜੇ ਪ੍ਰੇਮ ਅਤੇ ਹਮਦਰਦੀ ਭਰੇ ਵਾਕਾਂ ਨਾਲ ਸਾਰਾ ਹਾਲ ਦਸ ਕੇ ਆਪਣੇ ਨਾਲ ਚਲਣ ਲਈ ਕਿਹਾ। ਵਿਚਾਰੀ ਅਨਾਥ ਕੁੜੀ ਚੁਪ ਕੀਤੀ ਉਠ ਕੇ ਸੁੰਦਰ ਸਿੰਘ ਦੇ ਨਾਲ ਤੁਰ ਪੈਣ ਤੋਂ ਬਿਨਾ ਹੋਰ ਕਰ ਹੀ ਕੀ ਸਕਦੀ ਸੀ।
ਲਾਹੌਰ ਪਹੁੰਚ ਕੇ ਸੁੰਦਰ ਸਿੰਘ ਨੇ ਪਹਿਲਾਂ ਸੁਰੱਸਤੀ ਦ ਮਾਸੜ ਦੀ ਖੋਜ ਭਾਲ ਕੀਤੀ ਪਰ ਕੋਈ ਪਤਾ ਨਾ ਲਗਾ। ਹੁਣ ਸੁਰੱਸਤੀ ਦਾ ਭਾਰ ਸੁੰਦਰ ਸਿੰਘ ਦੇ ਸਿਰ ਤੇ ਹੀ ਪਿਆ। ਸੁੰਦਰ ਸਿੰਘ ਦੀ ਇਕ ਛੋਟੀ ਭੈਣ ਸੀ ਜਿਸ ਦਾ ਨਾਮ ਗੁਰਬਖਸ਼ ਕੌਰ ਸੀ ਇਹ ਲਾਹੌਰ ਵਿੱਚ ਹੀ ਵਿਆਹੀ ਹੋਈ ਸੀ, ਇਸ ਦਾ ਪਤੀ ਬਲਵੰਤ ਸਿੰਘ ਇਕ ਪ੍ਰਸਿੱਧ ਬੈਰਿਸਟਰ ਸੀ, ਇਨ੍ਹਾਂ ਦੀ ਆਮਦਨੀ ਤਕੜੀ ਅਤੇ ਗੁਜ਼ਾਰਾ ਬਹੁਤ ਚੰਗਾ ਸੀ, ਸੁੰਦਰ ਸਿੰਘ ਹੋਰ ਕੋਈ ਵਾਹ ਲਗਦੀ ਨਾ ਦੇਖ ਕੇ ਸੁਰੱਸਤੀ ਨੂੰ ਆਪਣੀ ਭੈਣ ਦੇ ਘਰ ਹੀ ਲੈ ਗਿਆ। ਗੁਰਬਖਸ਼ ਕੌਰ ਦੀ ਉਮਰ ਇਸ ਵੇਲੇ ੨੦ ਵਰ੍ਹੇ ਦੀ ਸੀ, ਉਹਦੀ ਸ਼ਕਲ ਸੂਰਤ ਆਪਣੇ ਭਰਾ ਨਾਲ ਬਹੁਤ ਮਿਲਦੀ ਸੀ, ਅਰਥਾਤ ਦੋਵੇਂ ਭੈਣ ਭਰਾ ਬੜੇ ਸੁੰਦਰ ਮੁਖ ਸਨ। ਗੁਰਬਖਸ਼ ਕੌਰ ਰੂਪ ਅਤੇ ਗੁਣਾਂ ਦੇ ਬਿਨਾਂ ਵਿਦਵਾਨ ਵੀ ਸੀ, ਸੁੰਦਰ ਸਿੰਘ ਦੇ ਪਿਤਾ ਨੇ ਘਰ ਵਿਚ ਇਕ ਮਾਸਟਰ ਰੱਖ ਕੇ ਇਸ ਨੂੰ ਅੰਗਰੇਜ਼ੀ ਵਿਦਿਆ ਵੀ ਪੜ੍ਹਾ ਦਿਤੀ ਹੋਈ ਸੀ, ਇਹੋ ਕਾਰਨ ਸੀ ਕਿ ਗੁਰਰਖਸ਼ ਕੌਰ ਆਪਣੇ ਪਤੀ ਦੇ ਨਾਲ ਬੜੇ ਅਨੰਦ ਅਤੇ ਸੁਖ ਵਿਚ ਆਯੂ ਬਤੀਤ ਕਰ ਰਹੀ ਸੀ।