( ੧੧੭)
ਕਾਂਡ ੧੮
ਸੰਦਿਆ ਹੋਈ ਪ੍ਰੀਤਮ ਕੌਰ ਅਤੇ ਗੁਰਬਖਸ਼ ਕੌਰ ਦਾ ਰੋਣਾ ਮਸਾਂ ਮਸਾਂ ਬਸ ਹੋਇਆ। ਪ੍ਰੀਤਮ ਕੌਰ ਨੇ ਵਿਵਾਹ ਦਾ ਸਾਰੇ ਹਾਲ ਗੁਰਬਖਸ਼ ਕੌਰ ਨੂੰ ਸੁਣਾਏ।
ਗੁਰਬਖਸ਼ ਕੌਰ-(ਹੈਰਾਨ ਹੋ ਕੇ) ਇਹ ਵਿਵਾਹ ਤੁਹਾਡੇ ਹੀ ਯਤਨਾਂ ਨਾਲ ਹੋਇਆ! ਤੁਸੀਂ ਆਪਣੀ ਜਾਨ ਕੁਰਬਾਨ ਕਰ ਦਿਤੀ!
ਪ੍ਰੀਤਮ ਕੌਰ-ਮੈਂ ਕੀ ਚੀਜ਼ ਹਾਂ? ਰਤਾ ਆਪਣੇ ਭਰਾ ਦੇ ਚਿਹਰੇ ਵਲ ਤਾਂ ਨਜ਼ਰ ਕਰੋ ਕਿਸ ਤਰ੍ਹਾਂ ਖੁਸ਼ੀ ਨਾਲ ਦਮਕਾਂ ਮਾਰਦਾ ਹੈ। ਉਹਨੂੰ ਏਸ ਵਿਵਾਹ ਨਾਲ ਕਿੰਨੀ ਖੁਸ਼ੀ ਪ੍ਰਾਪਤ ਹੋਈ ਹੈ ਜੇ ਮੇਰੀਆਂ ਅੱਖਾਂ ਨੇ ਉਹਨੂੰ ਪ੍ਰਸੰਨ ਕੀਤਾ ਸੀ ਤਾਂ ਕੀ ਮੇਰੀ ਜਾਨ ਨੇ ਉਹਨੂੰ ਖੁਸ਼ ਨਹੀਂ ਕੀਤਾ? ਉਹ ਖੁਸ਼ ਨਾ ਹੁੰਦਾ ਤਾਂ ਮੇਰੇ ਲਈ ਕੀ ਖੁਸ਼ੀ? ਮੈਂ ਆਪਣੇ ਪਤੀ ਨੂੰ ਗ਼ਮਾਂ ਵਿਚ ਰੱਖਣ ਨਾਲੋਂ ਮਰ ਜਾਣਾ ਚੰਗਾ ਸਮਝਦੀ ਹਾਂ। ਮੈਂ ਉਹਨੂੰ ਹਰ ਰੋਜ਼ ਗ਼ਮਗੀਨ ਅਤੇ ਉਦਾਸ ਦੇਖਦੀ ਸਾਂ। ਉਹ ਤਿਆਰ ਸੀ ਕਿ ਕਿਤੇ ਨਿਕਲ ਜਾਵੇ; ਜੇ ਉਹ ਕਿਤੇ ਚਲਿਆ ਜਾਂਦਾ ਤਾਂ ਮੇਰੀਆਂ ਖੁਸ਼ੀਆਂ ਦਾ ਅੰਤ ਹੋ ਜਾਂਦਾ ਮੈਂ ਉਸ ਨੂੰ ਕਿਹਾ 'ਮੇਰੇ ਪ੍ਰਾਣ ਪਿਆਰੇ! ਤੁਹਾਡੀ ਖੁਸ਼ੀ ਨਾਲ ਮੇਰੀ ਖੁਸ਼ੀ ਹੈ ਜੇ ਤੁਸੀਂ ਸੁਰੱਸਤੀ ਨਾਲ ਵਿਆਹ ਕਰਨਾ ਚਾਹੁੰਦੇ ਹੋ ਤਾਂ ਮੈਂ ਰਾਜ਼ੀ ਹਾਂ' ਬਸ ਉਸ ਨੇ ਝਟ ਮੰਨ ਲਿਆ ਅਤੇ ਵਿਆਹ ਕਰ ਲਿਆ।
ਗੁਰਬਖਸ਼ ਕੌਰ-ਤਾਂ ਕੀ ਤੁਸੀਂ ਖੁਸ਼ ਹੋ?