ਪੰਨਾ:ਵਹੁਟੀਆਂ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੧੯)

ਪ੍ਰੀਤਮ ਕੌਰ-ਬੇਸ਼ੱਕ ਦੋਵੇਂ ਗੱਲਾਂ ਠੀਕ ਹਨ ਪਤੀ ਦੀ ਖੁਸ਼ੀ ਵੇਖ ਕੇ ਤਾਂ ਮੈਂ ਖੁਸ਼ ਹਾਂ ਪਰ ਉਸ ਨੇ ਮੈਨੂੰ ਆਪਣੇ ਦਿਲ ਵਿਚੋਂ ਕੱਢ ਕੇ ਸੁਟ ਦਿਤਾ ਹੈ ਅਤੇ ਮੈਨੂੰ ਬਾਹਰ ਸੁਟ ਕੇ ਖੁਸ਼ ਹੋ ਰਿਹਾ ਹੈ, ਇਸ ਕਾਰਨ ਕਰ ਕੇ ਮੇਰਾ ਦਿਲ ਸੜਦਾ ਹੈ।
ਗੁਰਬਖਸ਼ ਕੌਰ-ਏਸੇ ਕਰਕੇ ਤੁਹਾਡਾ ਦਿਲ ਸੜਦਾ ਹੈ, ਤਾਂ ਫੇਰ ਤੁਸੀਂ ਕਿਉਂ ਕਹਿੰਦੇ ਹੋ ਕਿ ਮੈਂ ਕੁਝ ਨਹੀਂ, ਤੁਹਾਨੂੰ ਆਪਣੇ ਹੱਕਾਂ ਦਾ ਖਿਆਲ ਜ਼ਰੂਰ ਹੈ, ਨਹੀਂ ਤਾਂ ਆਪਣੇ ਆਪ ਨੂੰ ਸਦਕੇ ਕਰਕੇ ਫੇਰ ਕਿਉਂ ਪਛਤਾਵਾ ਲਗਦਾ?
ਪ੍ਰੀਤਮ ਕੌਰ-ਮੈਨੂੰ ਪਛਤਾਵਾ ਕੋਈ ਨਹੀਂ ਲਗਾ, ਇਹਦੇ ਵਿਚ ਕੋਈ ਸੰਦੇਹ ਨਹੀਂ ਕਿ ਮੈਂ ਜੋ ਕੁਝ ਕੀਤਾ ਠੀਕ ਕੀਤਾ, ਪਰ ਮਰਨ ਵਿਚ ਦੁਖ ਵੀ ਹੋਇਆ ਕਰਦਾ ਹੈ। ਮੈਂ ਸਮਝਿਆ ਕਿ ਮੈਨੂੰ ਅਜਿਹਾ ਕਰਨਾ ਯੋਗ ਹੈ ਮੈਂ ਉਹੋ ਕੁਝ ਕਰ ਦਿਤਾ ਪਰ ਕੀ ਹੁਣ ਉਸ ਕੀਤੇ ਉੱਤੇ ਤੇਰੇ ਸਾਹਮਣੇ ਵੀ ਨਾ ਰੋਵਾਂ?
ਗੁਰਬਖਸ਼ ਕੌਰ ਨੇ ਪ੍ਰੀਤਮ ਕੌਰ ਦਾ ਸਿਰ ਛਾਤੀ ਨਾਲ ਲਾ ਲਿਆ ਅਤੇ ਦੋਵੇਂ ਫੇਰ ਰੋਣ ਲਗ ਪਈਆਂ। ਪਹਿਲੇ ਤਾਂ ਦੋਵੇਂ ਮੂੰਹ ਨਾਲ ਗੱਲਾਂ ਕਰਦੀਆਂ ਸਨ ਪਰ ਹੁਣ ਦਿਲਾਂ ਨਾਲ ਕਰਨ ਲਗੀਆਂ। ਗੁਰਬਖਸ਼ ਕੌਰ ਦਾ ਦਿਲ ਚੰਗੀ ਤਰ੍ਹਾਂ ਸਮਝਦਾ ਸੀ ਕਿ ਪ੍ਰੀਤਮ ਕੌਰ ਦੀ ਦਸ਼ਾ ਕੇਹੀ ਤਰਸ ਯੋਗ ਹੈ ਅਤੇ ਉਹ ਕਿਸ ਦੁਖ ਵਿਚ ਹੈ। ਪ੍ਰੀਤਮ ਕੌਰ ਦਾ ਹਾਲ ਗਵਾਹੀ ਦੇਂਦਾ ਸੀ ਕਿ ਗੁਰਬਖਸ਼ ਕੌਰ ਉਹਦੇ ਦੁਖ ਦੀ ਕਦਰ ਕਰ ਰਹੀ ਹੈ। ਜਦ ਰੋਣਾ ਖਤਮ ਹੋਇਆ ਤਾਂ ਪ੍ਰੀਤਮ ਕੌਰ ਨੇ