ਪੰਨਾ:ਵਹੁਟੀਆਂ.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੨੪)
ਕਾਂਡ-੧੮

ਜ਼ਹਿਰੀ ਬਿ੍ਛ ਕੀ ਹੈ?


ਜ਼ਹਿਰੀ ਬਿ੍ਛ ਜਿਸ ਦੇ ਉੱਗਣ ਦਾ ਸਮਾਚਾਰ ਬੀਜ ਤੋਂ ਲੈ ਕੇ ਫਲ ਪੈਦਾ ਹੋਣ ਤਕ ਅਸੀਂ ਦਸਿਆ ਹੈ, ਹਰੇਕ ਘਰ ਵਿਚ ਲਭਦਾ। ਇਹਦਾ ਬੀਜ ਹਰੇਕ ਘਰ ਰੂਪ, ਖੇਤ ਵਿਚ ਬੀਜਿਆ ਜਾਂਦਾ ਹੈ, ਕੋਈ ਆਦਮੀ ਭਾਵੇਂ ਉਹ ਕਿੱਡਾ ਹੀ ਵਿਦਵਾਨ ਅਤੇ ਅਕਲੀਆ ਕਿਉਂ ਨਾ ਹੋਵੇ ਅਜੇਹਾ ਨਹੀਂ ਜਿਸ ਦੇ ਦਿਲ ਵਿਚ ਗੁਸਾ, ਈਰਖਾ ਅਤੇ ਚਾਹ ਦਾ ਜੋਸ਼ ਨਾ ਉੱਠੇ ਪਰ ਕਈ ਤਾਂ ਅਜੇਹੇ ਹਨ ਜੋ ਏਸ ਜੋਸ਼ ਨੂੰ ਉਠਦਿਆਂ ਹੀ ਦੱਬ ਦੇਂਦੇ ਹਨ ਅਤੇ ਆਪ ਉਹਦੇ ਉਤੇ ਸਵਾਰ ਹੋ ਜਾਂਦੇ ਹਨ ਅਤੇ ਅਜੇਹੇ ਆਦਮੀ ਸਦਾ ਸੁਖੀ ਰਹਿੰਦੇ ਹਨ, ਪਰ ਬਹੁਤ ਸਾਰੇ ਆਦਮੀਆਂ ਵਿਚ ਏਸ ਜੋਸ਼ ਦੇ ਦਬਾਉਣ ਦੀ ਤਾਕਤ ਨਹੀਂ ਹੁੰਦੀ ਅਤੇ ਉਥੇ ਅਜੇਹਾ ਜ਼ਹਿਰੀ ਬਿ੍ਛ ਉੱਗਣਾ ਅਰੰਭ ਹੋ ਜਾਂਦਾ ਹੈ। ਸੈਲਫ ਕੰਟੋ੍ਲ (Self-control) ਅਰਥਾਤ ਸ੍ਵੈ ਹਕੂਮਤ (ਜਾਂ ਆਪਣੇ ਆਪ ਨੂੰ ਸੰਭਾਲੀ ਰੱਖਣਾ) ਦਾ ਨਾ ਹੋਣਾ ਏਸ ਜ਼ਹਿਰੀ ਬਿ੍ਛ ਦੇ ਉੱਗਣ ਦਾ ਬੀਜ ਹੈ ਅਤੇ ਇਹੋ ਉਸ ਦੇ ਵਧਣ ਦਾ ਕਾਰਨ ਹੈ। ਇਹ ਬ੍ਰਿਛ ਬੜਾ ਤਕੜਾ ਹੁੰਦਾ ਹੈ। ਇਕ ਵੇਰੀ ਜੜ੍ਹ ਫੜ ਲਵੇ ਤਾਂ ਏਸ ਦਾ ਪੁਟਣਾ ਅਤਿ ਕਠਨ ਹੁੰਦਾ ਹੈ; ਏਸ ਬ੍ਰਿਛ ਦੀ ਸ਼ਕਲ ਸੋਹਣੀ ਹੈ, ਦੂਰੋਂ ਇਹਦੇ ਰੰਗ ਬਰੰਗੇ ਫੁਲ ਅਤੇ ਕਲੀਆਂ ਅੱਖਾਂ ਨੂੰ ਬਹੁਤ ਭਾਉਂਦੀਆਂ ਹਨ, ਪਰ ਏਸ ਦਾ ਫਲ ਬੜਾ ਜ਼ਹਿਰੀਲਾ ਹੁੰਦਾ ਹੈ, ਇਸ ਨੂੰ