ਇਹ ਸਫ਼ਾ ਪ੍ਰਮਾਣਿਤ ਹੈ
( ੧੨੫ )
ਜੋ ਖਾਂਦਾ ਹੈ ਅਵੱਸ਼ ਮਰਦਾ ਹੈ।
ਵਖੋ ਵਖ ਧਰਤੀਆਂ ਵਿਚ ਇਹ ਜ਼ਹਿਰੀ ਬ੍ਰਿਛ ਵਖੋ ਵੱਖ ਭਾਂਤ ਦੇ ਫਲ ਪੈਦਾ ਕਰਦਾ ਹੈ, ਕਈ ਥਾਈਂ ਗ਼ਮ ਕਈ ਥਾਈਂ ਰੋਗ ਅਤੇ ਕਈ ਥਾਈਂ ਕੋਈ ਹੋਰ ਫਲ ਨਿਕਲਦਾ ਹੈ। ਜੋਸ਼ ਉੱਤੇ ਜਿਤ ਪਾਉਣ ਲਈ ਇਰਾਦੇ ਦੀ ਸਥਿਰਤਾ, ਹੌਸਲਾ ਅਤੇ ਤਾਕਤ ਦੀ ਵਡੀ ਲੋੜ ਹੁੰਦੀ ਹੈ, ਤਾਕਤ ਤਾਂ ਵਿਧਾਤਾ ਦੀ ਬਖਸ਼ੀ ਹੋਈ ਹੁੰਦੀ ਹੈ, ਪਰ ਇਰਾਦੇ ਦੀ ਸਥਿਰਤਾ ਆਪ ਪੈਦਾ ਕਰਨੀ ਪੈਂਦੀ ਹੈ, ਆਪਣੇ ਮਨ ਉਤੇ ਕਾਬੂ ਪਾਉਣਾ ਕੋਈ ਸੁਖਾਲੀ ਗਲ ਭਾਵੇਂ ਨਹੀਂ ਪਰ ਇਹ ਇਕ ਅਜਿਹਾ ਗੁਣ ਹੈ ਜੋ ਆਦਮੀ ਨੂੰ ਸੰਸਾਰਕ ਦੁਖਾਂ ਤੋਂ ਬਹੁਤ ਉਚੇਰਾ ਲੈ ਜਾਂਦਾ ਹੈ। ਜੇ ਅਜੇਹਾ ਨਾ ਹੁੰਦਾ ਤਾਂ ਫਿਲਾਸਫਰਾਂ ਦੇ ਸਿਰਤਾਜ ਅਤੇ ਸਚੇ ਹਾਦੀ ਸਤਿਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ "ਮਨਿ ਜੀਤੈ ਜਗੁ ਜੀਤੁ" ਨਾ ਫਰਮਾਉਂਦੇ। ਸੱਚ ਹੈ:-
- ਮਨ ਆਪਣੇ ਨੂੰ ਜਿਸ ਨੇ ਜਿਤ ਲੀਤਾ,
- ਰਹਿੰਦੀ ਓਸ ਨੂੰ ਕੋਈ ਪ੍ਰਵਾਹ ਨਾਹੀਂ।
- ਨਾ ਅਮੀਰ ਉਸ ਦੀ ਨਜ਼ਰੇ ਮੀਰ ਰਹਿੰਦਾ
- ਪਾਤਸ਼ਾਹ ਉਸਦੀ ਨਜ਼ਰੇ ਸੁਆਹ ਨਾਹੀਂ।
- ਕਣਕ ਬਾਜਰਾ ਇਕੋ ਸਮਾਨ ਦਿਸਣ,
- ਵਖੋ ਵਖ ਉਸ ਲਈ ਫਲ ਤੇ ਘਾਹ ਨਾਹੀਂ।
- ਪਰੀ ਜੇਹੀ ਸੋਹਣੀ, ਸੁੰਦਰ ਇਸਤ੍ਰੀ ਵੀ,
- ਸਕਦੀ ਓਸ ਦੇ ਰਿਦੇ ਨੂੰ ਢਾਹ ਨਾਹੀਂ।
ਸੁੰਦਰ ਸਿੰਘ ਵਿਚ ਏਹ ਅਦੁਤੀ ਗੁਣ ਨਹੀਂ ਸੀ, ਵਾਹਿਗੁਰੂ ਨੇ ਮੁਢ ਤੋਂ ਹੀ ਉਸ ਨੂੰ ਹਰ ਤਰ੍ਹਾਂ ਦੀ ਖੁਸ਼ੀ ਦਾ