ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬)

ਜਦ ਸੰਦਰ ਸਿੰਘ ਨੇ ਆਪਣੀ ਭੈਣ ਨੂੰ ਸੁਰੱਸਤੀ ਦੀ ਸਾਰੀ ਵਿਥਿਆ ਸੁਣਾਈ ਅਤੇ ਅੰਤ ਵਿਚ ਕਿਹਾ ਕਿ 'ਜੇਕਰ ਤੂੰ ਹੀ ਇਸ ਨੂੰ ਆਪਣੇ ਪਾਸ ਰੱਖਣ ਦਾ ਜ਼ੁੰਮਾ ਚੁਕ ਲਵੇਂ ਤਾਂ ਮੈਂ ਬੜਾ ਪ੍ਰਸੰਨ ਹੋਵਾਂ, ਇਸ ਵਿਚਾਰੀ ਵਾਸਤੇ ਹੋਰ ਕੋਈ ਟਿਕਾਣਾ ਨਹੀਂ, ਮੈਂ ਮੁਕੱਦਮਿਆਂ ਤੋਂ ਵੇਹਲੇ ਹੋ ਕੇ ਇਸ ਨੂੰ ਆਪਣੇ ਨਾਲ ਡਸਕੇ ਲੈ ਜਾਵਾਂਗਾ। ਗੁਰਬਖਸ਼ ਕੌਰ ਸੁਭਾ ਦੀ ਬੜੀ ਤੇਜ਼ ਅਤੇ ਹਸਮੁਖੀ ਸੀ। ਭਰਾ ਦੇ ਬਾਹਰ ਜਾਂਦਿਆਂ ਹੀ ਉਸ ਨੇ ਸੁਰੱਸਤੀ ਨੂੰ ਆਪਣੀ ਹਥੀਂਂ 'ਸੁੰਦਰ ਸੋਪ' ਮਲ ਕੇ ਇਸ਼ਨਾਨ ਕਰਾਇਆ ਸੋਹਣੇ ਕਪੜੇ ਪੁਆਏ ਅਤੇ ਕੇਸਾਂ ਨੂੰ ਅਤਿ ਸੁਗੰਧਤ 'ਕੇਸ ਮਿਤਰ ਤੇਲ' ਲਾ ਕੇ ਅਮੀਰਜ਼ਾਦੀ ਬਣਾ ਦਿਤਾ।
ਸੁੰਦਰ ਸਿੰਘ ਨੇ ਸੁਰੱਸਤੀ ਦਾ ਸਾਰਾ ਹਾਲ ਆਪਣੀ ਅਰਧੰਗੀ ਨੂੰ ਲਿਖਿਆ, ਉਸ ਵਿਚ ਸੁਰੱਸਤੀ ਦੇ ਰੂਪ ਗੁਣ ਅਤੇ ਸੁੰਦਰਤਾ ਦੀ ਬੜੀ ਪ੍ਰਸੰਸਾ ਵੀ ਸੀ, ਇਸ ਦੇ ਬਿਨਾ ਉਸ ਨੇ ਆਪਣੇ ਇੱਕ ਮਿਤਰ ਨੂੰ ਵੀ ਸੁਰੱਸਤੀ ਦੀ ਸੁੰਦਰਤਾ ਬਾਬਤ ਇਕ ਲੰਮਾ ਚੌੜਾ ਖਤ ਲਿਖਿਆ।
ਕੁਝ ਦਿਨਾਂ ਪਿਛੋਂ ਪ੍ਰੀਤਮ ਕੌਰ ਦਾ ਇਕ ਪੱਤਰ ਸੁੰਦਰ ਸਿੰਘ ਦੇ ਨਾਮ ਆਇਆ ਜਿਸ ਵਿਚ ਇਹ ਲਿਖਿਆ ਸੀ-ਪ੍ਰਾਣ ਪਤੀ ਜੀ! ਮੈਂ ਨਹੀਂ ਜਾਣਦੀ ਕਿ ਆਪ ਦੀ ਦਾਸੀ ਪਾਸੋਂ ਕੀ ਗੁਨਾਹ ਹੋ ਗਿਆ ਹੈ। ਜੇ ਕਰ ਤੁਸਾਂ ਲਾਹੌਰ ਵਿੱਚ ਅਜੇ ਹੋਰ ਕੁਝ ਠਹਿਰਣਾ ਹੈ ਤਾਂ ਕਿਉਂ ਨਾ ਮੈਂ ਵੀ ਆਪ ਦੀ ਸੇਵਾ ਲਈ ਹਾਜ਼ਰ ਹੋ ਜਾਵਾਂ? ਇਹ ਮੇਰੀ ਦਿਲੀ ਚਾਹ ਹੈ ਅਤੇ ਮੈਂ ਆਪ ਦੀ ਆਗਿਆ ਦੇ ਪਹੁੰਚਦਿਆਂ ਹੀ ਤੁਰ ਪਵਾਂਗੀ।
ਕੀ ਤੁਸੀਂ ਇਕ ਨਿਕੀ ਜਿਹੀ ਕੁੜੀ ਦੇ ਮਿਲ ਪੈਣ