ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨੬)

ਮਾਲਕ ਬਣਾ ਦਿਤਾ ਸੀ। ਸ਼ਕਲ ਸੁੰਦਰ, ਬੇ-ਅੰਤ ਦੌਲਤ ਸਰੀਰਕ ਅਰੋਗਤਾ, ਸੰਸਾਰਕ ਵਿਦਿਆ, ਹਰ ਮਨ ਪਿਆਰੀ ਆਦਤ, ਪਤਿਬਰਤਾ ਇਸਤਰੀ ਇਹ ਸਾਰੀਆਂ ਚੀਜ਼ਾਂ ਇਕ ਆਦਮੀ ਨੂੰ ਬੜੀ ਕਠਿਨਤਾ ਨਾਲ ਪ੍ਰਾਪਤ ਹੁੰਦੀਆਂ ਹਨ, ਪਰ ਸੁੰਦਰ ਸਿੰਘ ਨੂੰ ਵਿਧਾਤਾ ਨੇ ਇਹ ਸਭ ਕੁਝ ਬਖਸ਼ਿਆ ਸੀ। ਸਾਰਿਆਂ ਤੋਂ ਵਡੀ ਗਲ ਇਹ ਸੀ ਕਿ ਸੁੰਦਰ ਸਿੰਘ ਖੁਸ਼ ਮਿਜ਼ਾਜ਼ ਸੀ, ਉਹ ਸੱਚਾ ਸਿਦਕੀ ਤੇ ਜ਼ਿੰਦਾ ਦਿਲ ਸੀ, ਉਹ ਸਖੀ ਅਤੇ ਮੁਨਸਫ ਸੀ, ਉਹ ਖੁਲੇ ਦਿਲ ਵਾਲਾ ਅਤੇ ਦੂਰ ਦੀ ਸੋਝੀ ਵਾਲਾ ਸੀ, ਉਹ ਪਰੇਮ ਕਰਨ ਵਾਲਾ ਅਤੇ ਆਪਣੇ ਫਰਜ਼ ਦਾ ਪਾਬੰਦ ਸੀ, ਮਾਤਾ ਪਿਤਾ ਦੇ ਜਿਉਂਦਿਆਂ ਉਹ ਇਹਨਾਂ ਸਾਰੇ ਗੁਣਾਂ ਦਾ ਮਾਲਕ ਰਿਹਾ, ਆਪਣੀ ਅਰਧੰਗੀ ਨਾਲ ਪਰੇਮ ਅਤੇ ਆਪਣੇ ਮਿਤਰਾਂ ਨਾਲ ਪਿਆਰ ਕਰਦਾ ਸੀ, ਨੌਕਰਾਂ ਉਤੇ ਕ੍ਰਿਪਾਲੂ ਅਨਾਥਾਂ ਉਤੇ ਤਰਸ ਕਰਨ ਵਾਲਾ, ਵੈਰੀਆਂ ਉਤੇ ਵੀ ਰਹਿਮ ਖਾਣ ਵਾਲਾ ਅਕਲੀਆ ਇਤਬਾਰੀ ਅਤੇ ਗੰਭੀਰ ਆਦਮੀ ਸੀ। ਓਸ ਨੂੰ ਹੱਦ ਦਰਜੇ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਸਨ, ਟਹਿਲੀਏ ਅਤੇ ਨੌਕਰ ਚਾਕਰ ਹਰ ਵੇਲੇ ਉਹਦੀ ਅਰਦਲ ਵਿਚ ਰਹਿੰਦੇ ਸਨ, ਜੇ ਉਸ ਨੂੰ ਐਨੀ ਖੁਸ਼ੀ ਪ੍ਰਾਪਤ ਨਾ ਹੁੰਦੀ ਤਾਂ ਓਹ ਕਦੇ ਵੀ ਏਨੇ ਦੁਖ ਵਿਚ ਨਾ ਪੈਂਦਾ ਅਤੇ ਜੇ ਉਹ ਏਨੇ ਦੁਖ ਵਿਚ ਨਾ ਪੈਂਦਾ ਤਾਂ ਉਹ ਕਦੇ ਵੀ ਜੋਸ਼ ਕਢਣ ਦਾ ਯਤਨ ਨਾ ਕਰਦਾ। ਸੁਰੱਸਤੀ ਉਤੇ ਮੋਹਿਤ ਹੋਣ ਤੋਂ ਪਹਿਲਾਂ ਉਹ ਏਸ ਦੁਖ ਤੋਂ ਜਾਣੂ ਨਹੀਂ ਸੀ ਅਤੇ ਉਹ ਏਸ ਬਿਖੜੀ ਘਾਟੀ ਤੋਂ ਬਿਲਕੁਲ ਹੀ ਅਣਜਾਨ ਸੀ, ਏਸ ਲਈ ਉਹ ਜੋਸ਼ ਨੂੰ ਦਬਣ ਦੀ ਲੋੜ ਨੂੰ ਬਿਲਕੁਲ ਅਨੁਭਵ ਨਹੀਂ ਕਰਦਾ ਸੀ।