ਪੰਨਾ:ਵਹੁਟੀਆਂ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੨੭ )

ਇਸ ਕਰਕੇ ਜਦ ਉਸ ਨੇ ਸੈਲਫ ਕੰਟ੍ਰੋਲ ਦੀ ਲੋੜ ਪਈ ਤਾਂ ਉਸ ਦੇ ਅੰਦਰ ਏਹ ਗੁਣ ਨਹੀਂ ਸੀ। ਹੱਦ ਦਰਜੇ ਦੀ ਖੁਸ਼ੀ ਬਹੁਤੇ ਦੁਖਾਂ ਦਾ ਕਾਰਨ ਹੋਇਆ ਕਰਦੀ ਹੈ ਅਤੇ ਜਦ ਤਕ ਦੁਖ ਨਾ ਹੋੋਵੇ ਸੁਖ ਦੀ ਕਦਰ ਨਹੀਂ ਹੁੰਦੀ, ਏਸੇ ਲਈ ਤਾਂ ਸਤਿਗੁਰੂ ਵੀ "ਦੁਖ ਦਾਰੂ ਸੁਖ ਰੋਗ ਭਇਆ" ਫੁਰਮਾ ਗਏ ਹਨ। ਸਾਡਾ ਇਸ ਤੋਂ ਇਹ ਮਨਤਵ ਨਹੀਂ ਕਿ ਸੁੰਦਰ ਸਿੰਘ ਬੇਕਸੂਰ ਸੀ, ਨਹੀਂ ਸਗੋਂ ਉਸ ਨੇ ਬੜਾ ਪਾਪ ਕੀਤਾ ਜਿਸ ਦੀ ਸਜ਼ਾ ਉਸ ਨੂੰ ਚੰਗੀ ਤਰ੍ਹਾਂ ਭੁਗਤਣੀ ਪਈ।