ਪੰਨਾ:ਵਹੁਟੀਆਂ.pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੮)

ਕਾਂਡ-੧੯


ਇਸ ਗੱਲ ਦੇ ਦੱਸਣ ਦੀ ਕੋਈ ਲੋੜ ਨਹੀਂ ਕਿ ਜਦ ਪ੍ਰੀਤਮ ਕੌਰ ਦੇ ਚਲੇ ਜਾਣ ਦੀ ਭਿਆਨਕ ਖਬਰ ਘਰ ਵਿਚ ਫੈਲੀ ਤਾਂ ਬੇਅੰਤ ਆਦਮੀ ਉਸ ਦੇ ਲੱਭਣ ਲਈ ਨਿਕਲ ਤੁਰੇ। ਸੁੰਦਰ ਸਿੰਘ, ਗੁਰਦਿਤ ਸਿੰਘ ਅਤੇ ਗੁਰਬਖਸ਼ ਕੌਰ ਨੇ ਬਹੁਤ ਸਾਰੇ ਆਦਮੀ ਚਹੁੰ ਪਾਸੀਂ ਦੁੜਾ ਦਿਤੇ। ਨੌਕਰ ਨੌਕਰਾਣੀਆਂ ਸਾਰੇ ਕੰਮ ਧੰਦੇ ਛੱਡਕੇ ਆਪਣੀ ਮਾਲਕਿਆਣੀ ਨੂੰ ਲੱਭਣ ਲਈ ਨੱਸ ਉਠੇ, ਦਰਬਾਨ ਲੋਕ ਲਾਠੀਆਂ ਹੱਥਾਂ ਵਿਚ ਫੜੀ ਅਤੇ ਰਸੋਈਏ ਤੌਲੀਏ ਮੋਢਿਆਂ ਉਤੇ ਪਾਈ ਉਠ ਨੱਸੇ। ਮੂਲ ਕੀ ਜਿੱਧਰ ਕਿਸੇ ਦਾ ਮੂੰਹ ਆਇਆ ਓਸੇ ਪਾਸੇ ਨਿਕਲ ਤੁਰਿਆ। ਪਿੰਡ ਦੇ ਮੁੰਡੇ ਵੀ ਸਰਦਾਰਨੀ ਨੂੰ ਲੱਭਣ ਦੇ ਬਹਾਨੇ ਮਦਰਸਿਓਂਂ ਛੁਟੀਆਂ ਮਨਾ ਕੇ ਖੇਡਦੇ ਫਿਰਦੇ ਸਨ। ਗੱਲ ਕੀ ਸਾਰੇ ਨਗਰ ਵਿਚ ਇਕ ਹਿਲਜੁਲ ਜੇਹੀ ਹੋਈ ਸੀ। ਪਹਿਲਾਂ ਤਾਂ ਗੁਰਦਿਤ ਸਿੰਘ ਅਤੇ ਗੁਰਬਖਸ਼ ਕੌਰ ਨੇ ਸੁੰਦਰ ਸਿੰਘ ਨੂੰ ਇਹ ਕਹਿ ਕੇ ਤਸਲੀ ਦਿਤੀ ਕਿ ਪ੍ਰੀਤਮ ਕੌਰ ਨੂੰ ਤੁਰਨ ਦੀ ਬਿਲਕੁਲ ਆਦਤ ਨਹੀਂ ਕਿਥੋਂ ਕੁ ਤਕ ਚਲੀ ਜਾਵੇਗੀ? ਬੜੀ ਬਹਾਦਰੀ ਕਰੇ ਇਕ ਦੋ ਮੀਲ ਨਿਕਲ ਜਾਊ ਜਾਂ ਕਿਤੇ ਨੇੜੇ ਹੀ ਠੰਢੀ ਛਾਵੇਂ ਬੈਠੀ ਹੋਵੇਗੀ ਹੁਣ ਆ ਜਾਵੇਗੀ। ਪਰ ਜਦ ਦੋ ਤਿੰਨ ਘੰਟੇ ਬੀਤ ਗਏ ਅਤੇ ਪ੍ਰੀਤਮ ਕੌਰ ਨਾ ਆਈ ਤਾਂ ਸੁੰਦਰ ਸਿੰਘ ਆਪ ਉਠ ਕੇ ਲੱਭਣ ਚੜ੍ਹਿਆ। ਕੁਝ ਚਿਰ ਧੁਪ ਵਿਚ ਫਿਰਦਾ ਰਿਹਾ ਪਰ ਇਕ ਥਾਂ ਖਲੋ ਕੇ ਆਖਣ ਲੱਗਾ 'ਮੈਂ ਤਾਂ ਇਥੇ ਫਿਰ