ਪੰਨਾ:ਵਹੁਟੀਆਂ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੩੧)

ਕਾਂਡ-੨੦


ਉਹ ਖੁਸ਼ੀ ਜਿਸ ਦੀ ਸੁਰੱਸਤੀ ਨੂੰ ਕੋਈ ਉਮੈਦ ਨਹੀਂ ਸੀ ਓਸ ਨੂੰ ਪ੍ਰਾਪਤ ਹੋ ਗਈ। ਹੁਣ ਉਹ ਸੁੰਦਰ ਸਿੰਘ ਦੀ ਇਸਤਰੀ ਹੈ ਵਿਆਹ ਦੇ ਦਿਨ ਉਸ ਨੇ ਆਪਣੇ ਦਿਲ ਵਿਚ ਕਿਹਾ ਸੀ 'ਇਹ ਖੁਸ਼ੀ ਬੇਅੰਤ ਹੈ ਅਤੇ ਕਦੇ ਵੀ ਨਹੀਂ ਮੁਕੇਗੀ, ਪਰ ਪ੍ਰੀਤਮ ਕੌਰ ਦੇ ਨਿਕਲ ਜਾਣ ਨਾਲ ਸੁਰੱਸਤੀ ਨੂੰ ਬਹੁਤ ਪਛਤਾਵਾ ਲੱਗਾ, ਉਹ ਦਿਲ ਵਿਚ ਆਖਣ ਲੱਗੀ 'ਪ੍ਰੀਤਮ ਕੌਰ ਨੇ ਦੁਖਾਂ ਵੇਲੇ ਮੇਰੀ ਸਹਾਇਤਾ ਕੀਤੀ ਸੀ, ਜੇ ਉਹ ਮੇਰੀ ਬਾਂਹ ਨਾ ਫੜਦੀ ਤਾਂ ਮੈਂ ਰੁਲ ਰੁਲ ਕੇ ਮਰ ਜਾਂਦੀ ਪਰ ਹੁਣ ਉਹ ਮੇਰੇ ਕਾਰਨ ਘਰੋਂ ਬੇਘਰ ਹੋਈ ਹੈ, ਜੇ ਮੇਰੇ ਨਸੀਬਾਂ ਵਿਚ ਖੁਸ਼ੀ ਨਹੀਂ ਸੀ ਤਾਂ ਮੇਰੇ ਲਈ ਮਰ ਜਾਣਾ ਹੀ ਚੰਗਾ ਸੀ।" ਹੁਣ ਸੁਰੱਸਤੀ ਨੂੰ ਪਤਾ ਲਗ ਗਿਆ ਕਿ ਖੁਸ਼ੀ ਦੀ ਕੋਈ ਹੱਦ ਹੁੰਦੀ ਹੈ।
ਸੰਧਿਆ ਦਾ ਵੇਲਾ ਹੈ, ਸੁੰਦਰ ਸਿੰਘ ਬਿਸਤਰੇ ਤੇ ਬੈਠਾ ਹੈ ਸੁਰੱਸਤੀ ਉਸ ਨੂੰ ਪੱਖਾ ਝੱਲ ਰਹੀ ਹੈ ਪਰ ਦੋਹਾਂ ਦੇ ਬਲ੍ਹ ਮੀਟੇ ਹੋਏ ਹਨ। ਇਹ ਚੁਪ ਕੋਈ ਚੰਗੇ ਚਿੰਨ ਨਹੀਂ ਵਖਾਲ ਰਹੀ। ਤੀਸਰਾ ਕੋਈ ਮੌਜੂਦ ਨਹੀਂ ਹੈ ਪਰ ਫੇਰ ਵੀ ਉਹ ਆਪੋ ਵਿੱਚ ਗਲ ਬਾਤ ਨਹੀਂ ਕਰਦੇ। ਪ੍ਰੀਤਮ ਕੌਰ ਦੇ ਚਲੇ ਜਾਣ ਤੋਂ ਪਿਛੋਂ ਏਸ ਘਰ ਵਿਚ ਅਜੇਹੀ ਹੀ ਉਦਾਸੀ ਅਤੇ ਗ਼ਮਗੀਨੀ ਛਾ ਗਈ ਸੀ। ਸੁਰੱਸਤੀ ਇਹ ਸੋਚ ਰਹੀ ਸੀ ਕਿ ਕਿਸੇ ਤਰ੍ਹਾਂ ਪਹਿਲੇ ਵਰਗੀ ਖੁਸ਼ੀ ਭਰੀ ਦਸ਼ਾ ਫੇਰ ਆ ਜਾਏ ਇਸ ਲਈ ਉਸ ਨੇ ਆਪਣੇ ਪਤੀ ਨੂੰ ਪੁਛਿਆ ਕਿ 'ਹੁਣ ਕੀ ਕਰਨਾ ਚਾਹੀਦਾ ਹੈ?'