ਪੰਨਾ:ਵਹੁਟੀਆਂ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੪)

ਕਾਂਡ——————੨੧

ਜ਼ਹਿਰੀ ਬ੍ਰਿਛ ਦਾ ਫਲ

ਏਸੇ ਸਮੇਂ ਵਿੱਚ ਸੁੰਦਰ ਸਿੰਘ ਨੇ ਗੁਰਦਿਤ ਸਿੰਘ ਨੂੰ ਇਸ ਪ੍ਰਕਾਰ ਪੱਤ੍ਰ ਲਿਖਿਆ 'ਪਿਆਰੇ ਜੀ! ਤੁਸਾਂ ਲਿਖਿਆ ਸੀ ਕਿ ਉਮਰ ਭਰ ਵਿਚ ਜੇ ਮੈਂ ਕੋਈ ਅਯੋਗ ਕੰਮ ਕੀਤਾ ਹੈ ਤਾਂ ਉਹ ਸੁਰੱਸਤੀ ਨਾਲ ਵਿਵਾਹ ਕਰਨਾ ਹੈ। ਹੁਣ ਮੈਂ ਏਸ ਭੁਲ ਨੂੰ ਮੰਨਦਾ ਹਾਂ। ਏਸੇ ਵਿਵਾਹ ਦੇ ਕਾਰਨ ਪ੍ਰੀਤਮ ਕੌਰ ਚਲੀ ਗਈ। ਪ੍ਰੀਤਮ ਕੌਰ ਖੁਸ਼ ਕਿਸਮਤੀ ਨਾਲ ਮੇਰੇ ਹਥ ਆਈ ਸੀ। ਨਿਰਸੰਦੇਹ ਹਰੇਕ ਆਦਮੀ ਜਵਾਹਰਾਤ ਲਈ ਕਾਨਾਂ ਪੁਟਦਾ ਹੈ ਪਰ ਕੋਹਨੂਰ ਹੀਰਾ ਇਕੋ ਆਦਮੀ ਨੂੰ ਮਿਲਦਾ ਹੈ। ਪ੍ਰੀਤਮ ਕਰ ਕੋਹਨੂੰਰ ਹੀਰਾ ਸੀ। ਸੁਰੱਸਤੀ ਕਿਸੇ ਤਰ੍ਹਾਂ ਉਹਦਾ ਵਟਾਂਦਰਾ ਨਹੀਂ ਹੋ ਸਕਦਾ ਤਾਂ ਫੇਰ ਮੈਂ ਕਿਉਂ ਸੁਰੱਸਤੀ ਨੂੰ ਪ੍ਰੀਤਮ ਕੌਰ ਦੇ ਤਖਤ ਤੇ ਬਠਾਇਆ? ਹੁਣ ਮੈਂ ਏਸ ਗਲਤੀ ਤੋਂ ਜਾਣੂੰ ਹੋਇਆ ਹਾਂ ਤੇ ਨੀਂਦਰ ਤੋਂ ਹੁਣ ਜਾਗਿਆ ਹਾਂ। ਹੁਣ ਪ੍ਰੀਤਮ ਕੌਰ ਨੂੰ ਕਿਥੇ ਲਭਾਂ? ਸੁਰੱਸਤੀ ਨਾਲ ਵਿਆਹ ਕਿਉਂ ਕੀਤਾ? ਕੀ ਮੈਂ ਉਹਦੇ ਨਾਲ ਪ੍ਰੇਮ ਕਰਦਾ ਸਾਂ? ਨਿਰਸੰਦੇਹ ਮੈਂ ਉਹਦੇ ਨਾਲ ਪਿਆਰ ਕਰਦਾ ਸਾਂ ਮੇਰੀ ਅਕਲ ਵਿੱਚ ਫਰਕ ਆ ਗਿਆ ਸੀ ਅਤੇ ਜੀਊਣਾ ਬੁਰਾ ਮਲੂਮ ਹੁੰਦਾ ਸੀ। ਪਰ ਮੈਨੂੰ ਹੁਣ ਪਤਾ ਲਗਾ ਹੈ ਕਿ ਉਹ ਪਿਆਰ ਕੇਵਲ ਅੱਖਾਂ ਦਾ ਹੀ ਸੀ, ਨਹੀਂ ਤਾਂ ਵਿਵਾਹ ਦੇ ਕੇਵਲ ੧੫ ਦਿਨਾਂ ਪਿਛੋਂ ਹੀ ਮੈਨੂੰ ਆਪਣੇ ਆਪ ਨਾਲ ਏਸ ਪ੍ਰਸ਼ਨ ਦੀ ਲੋੜ ਕਿਉਂ ਪੈਂਦੀ ਕਿ ਕੀ ਮੈਂ ਸੁਰੱਸਤੀ